ਨਵੀਂ ਦਿੱਲੀ: ਮੁੰਬਈ 'ਚ ਅੱਜ ਹੋਈ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਜਨਰਲ ਮੀਟਿੰਗ 'ਚ ਜੀਓਫੋਨ 2 ਦੇ ਲਾਂਚ ਬਾਰੇ ਐਲਾਨ ਕੀਤਾ ਗਿਆ। ਇਹ ਫੋਨ ਬੀਤੇ ਸਾਲ ਲਾਂਚ ਹੋਏ ਜੀਓਫੋਨ ਦਾ ਅਪਗ੍ਰੇਡ ਵਰਜ਼ਨ ਹੈ। ਇਹ ਫੋਨ 15 ਅਗਸਤ ਤੋਂ ਵਿਕਰੀ ਲਈ ਉਪਲਬਧ ਹੋਵੇਗਾ।


ਇਸ ਫੋਨ ਦੀ ਕੀਮਤ 2999 ਰੁਪਏ ਰੱਖੀ ਗਈ ਹੈ। ਮੁਕੇਸ਼ ਅੰਬਾਨੀ ਨੇ ਮਾਨਸੂਨ ਧਮਾਕਾ ਆਫਰ ਦਾ ਐਲਾਨ ਕਰਦਿਆਂ ਕਿਹਾ ਕਿ ਗਾਹਕ ਕੋਈ ਵੀ ਫੀਚਰ ਫੋਨ ਬਦਲ ਕੇ ਨਵਾਂ ਜੀਓ ਫੋਨ ਸਿਰਫ 501 ਰੁਪਏ 'ਚ ਹੀ ਲੈ ਸਕਦੇ ਹਨ।



ਜੀਓਫੋਨ ਦੀ ਖਾਸੀਅਤ:


ਜੀਓਫੋਨ 2 ਡਿਜ਼ਾਇਨ ਦੇ ਮਾਮਲੇ 'ਚ ਪੁਰਾਣੇ ਜੀਓ ਫੋਨ ਤੋਂ ਕਾਫੀ ਵੱਖਰਾ ਹੈ। ਨਵੇਂ ਜੀਓ ਫੋਨ 'ਚ QWERTY ਕੀ-ਪੈਡ ਦਿੱਤਾ ਗਿਆ ਹੈ ਨਾਲ ਹੀ ਵਿੱਚ ਇੱਕ 4- ਵੇਅ ਨੈਵੀਗੇਸ਼ਨ ਪੈਡ ਦਿੱਤਾ ਗਿਆ ਹੈ ਜੋ ਇਸ ਤੋਂ ਪਹਿਲਾਂ ਵਾਲੇ ਫੋਨ 'ਚ ਨਹੀਂ ਦਿੱਤਾ ਗਿਆ ਸੀ। ਨਵੇਂ ਜੀਓ ਫੋਨ 'ਚ 2.4 ਇੰਚ ਦੀ ਡਿਸਪਲੇਅ ਵੀ ਦਿੱਤੀ ਗਈ ਹੈ।


ਜੀਓਫੋਨ 2 'ਚ 512 ਜੀਬੀ ਦੀ ਰੈਮ ਤੇ 4 ਜੀਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਸਟੋਰੇਜ ਨੂੰ ਐਸਡੀ ਕਾਰਡ ਦੀ ਮਦਦ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।


ਜੀਓ ਫੋਨ 2 ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵਾਂ ਕੈਮਰਿਆਂ ਨਾਲ ਹੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।