ਨਵੀਂ ਦਿੱਲੀ: ਰਿਲਾਇੰਸ ਇੰਡਸਟ੍ਰੀਜ਼ ਦੀ 41ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਰਿਲਾਇੰਸ ਜੀਓ ਦੀਆਂ ਸੇਵਾਵਾਂ ਬਾਰੇ ਕਈ ਵੱਡੇ ਐਲਾਨ ਕੀਤੇ ਹਨ। ਇਸ ਮੀਟਿੰਗ ਵਿੱਚ ਜੀਓ ਗਾਹਕਾਂ ਲਈ ਆਪਣੀ ਚਿਰੋਕਣੀ FTTH ਬ੍ਰਾਡਬੈਂਡ ਸੇਵਾ ਜੀਓ ਗੀਗਾ ਫਾਈਬਰ, ਜੀਓਫ਼ੋਨ 2, ਮਾਨਸੂਨ ਧਮਾਕਾ ਆਫ਼ਰ, ਜੀਓ ਫ਼ੋਨ 'ਤੇ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਵਰਗੇ ਤੋਹਫ਼ੇ ਦਿੱਤੇ ਗਏ ਹਨ।


 

ਜੀਓ ਫ਼ੋਨ ਯੂਜ਼ਰਜ਼ ਲਈ ਤੋਹਫ਼ਾ

ਜੀਓ ਫ਼ੋਨ 'ਤੇ ਹੁਣ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਵੀ ਚੱਲਣਗੇ। ਇਹ ਐਪ ਜੀਓ ਫ਼ੋਨ ਲਈ ਡਿਜ਼ਾਈਨ ਕੀਤੇ ਗਏ ਹਨ। ਕਾਈ ਓਐਸ 'ਤੇ ਚੱਲਣ ਵਾਲੇ ਇਸ ਫ਼ੋਨ 'ਤੇ ਇਸ ਤੋਂ ਪਹਿਲਾਂ ਇਹ ਐਪਲੀਕੇਸ਼ਨ ਸਪੋਰਟ ਨਹੀਂ ਸਨ ਕੀਤੇ ਜਾਂਦੇ ਪਰ ਇਸ ਐਲਾਨ ਨਾਲ ਜੀਓ ਦੇ ਗਾਹਕਾਂ ਦਾ ਵੱਡਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਹ ਐਪ ਵੌਇਸ ਕਮਾਂਡ 'ਤੇ ਕੰਮ ਕਰਨਗੇ। ਤੁਹਾਡੀ ਆਵਾਜ਼ ਨਾਲ ਫ਼ੋਟੋ ਅਪਲੋਡ ਤੇ ਯੂਟਿਊਬ ਵੀਡੀਓ ਵੀ ਬ੍ਰਾਊਜ਼ ਕਰ ਸਕਦੇ ਹਨ। ਪੰਜ ਅਗਸਤ ਤੋਂ ਜੀਓਫ਼ੋਨ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਐਪ ਸਪੋਰਟ ਕਰਨਗੇ।



ਜੀਓ ਗੀਗਾ ਫਾਈਬਰ

ਇਹ ਜੀਓ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਾਈਬਰ ਟੂ ਦ ਫ਼ੋਨ FTTH ਬ੍ਰਾਡਬੈਂਡ ਸੇਵਾ ਨੂੰ ਵੀ ਅੱਜ ਲੌਂਚ ਕਰ ਦਿੱਤਾ ਗਿਆ ਹੈ। ਇੱਕ ਬੌਕਸ ਰਾਹੀਂ ਟੀਵੀ ਨੂੰ ਸਮਾਰਟ ਬਣਾਇਆ ਜਾ ਸਕੇਗਾ। ਜੀਓ ਗੀਗਾਫਾਈਬਰ ਰਾਊਟਰ ਨੂੰ ਟੀਵੀ ਨਾਲ ਜੋੜ ਕੇ ਸਮਾਰਟ ਟੀਵੀ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜੀਓ ਨੇ ਸਮਾਰਟ ਐਕਸੈਸੋਰੀਜ਼ ਦੀ ਰੇਂਜ ਉਤਾਰੀ ਹੈ। ਇਨ੍ਹਾਂ ਨਾਲ ਏਸੀ, ਗੈਸ ਲੀਕੇਜ ਤਕ ਕੰਟਰੋਲ ਕੀਤਾ ਜਾ ਸਕੇਗਾ। 15 ਅਗਸਤ ਤੋਂ ਇਸ ਦਾ ਜੀਓ ਗੀਗਾਫਾਈਬਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ।

ਜੀਓ ਮਾਨਸੂਨ ਹੰਗਾਮਾ

ਜੀਓ ਮਾਨਸੂਨ ਹੰਗਾਮਾ ਦਾ ਐਲਾਨ ਵੀ ਕੀਤਾ ਗਿਆ ਹੈ। ਆਫ਼ਪ ਵਿੱਚ ਜੁਲਾਈ 21 ਤੋਂ ਤੁਸੀਂ ਪੁਰਾਣੇ ਫੀਚਰ ਫ਼ੋਨ ਬਦਲੇ ਜੀਓ ਫ਼ੋਨ ਖਰੀਦ ਸਕਦੇ ਹੋ, ਇਸ ਲਈ ਤੁਹਾਨੂੰ ਸਿਰਫ 501 ਰੁਪਏ ਦੇਣੇ ਹੋਣਗੇ।

ਜੀਓ ਫ਼ੋਨ 2 ਲੌਂਚ

ਜੀਓ ਫ਼ੋਨ ਦਾ ਅਪਡੇਟਿਡ ਵਰਸ਼ਨ ਜੀਓ ਫ਼ੋਨ 2 ਲੌਂਚ ਹੋ ਗਿਆ ਹੈ। ਇਹ ਪਹਿਲੇ ਫ਼ੋਨ ਤੋਂ ਕਾਫੀ ਵੱਖਰਾ ਹੈ। ਇਸ ਦੀ ਕੀਮਤ 2999 ਰੁਪਏ ਹੈ। ਇਹ 15 ਅਗਸਤ ਤੋਂ ਵਿਕਰੀ ਲਈ ਉਪਲਬਧ ਹੋਵੇਗਾ।