ਨਵੀਂ ਦਿੱਲੀ: ਵ੍ਹੱਟਸਐਪ ਅਜਿਹਾ ਪਲੇਟਫ਼ਾਰਮ ਹੈ, ਜਿੱਥੇ ਆਸਾਨੀ ਨਾਲ ਮੈਸੇਜ, ਮਲਟੀਮੀਡੀਆ, ਵੀਡੀਓ ਚੈਟ, ਦਸਤਾਵੇਜ਼ ਤੇ ਪੈਸੇ ਭੇਜਣ ਜਿਹੇ ਕਈ ਜ਼ਰੂਰੀ ਕੰਮ ਕੀਤੇ ਜਾਂਦੇ ਹਨ ਪਰ ਅੱਜਕੱਲ੍ਹ ਇਸ ਦੀ ਵਰਤੋਂ ਅਫ਼ਵਾਹਾਂ ਤੇ ਝੂਠੀਆਂ ਖ਼ਬਰਾਂ ਫੈਲਾਉਣ ਲਈ ਕੀਤr ਜਾਣ ਲੱਗr ਹੈ। ਵ੍ਹੱਟਸਐਪ ਰਾਹੀਂ ਫੈਲ ਰਹੀਆਂ ਝੂਠੀਆਂ ਖ਼ਬਰਾਂ ਦੇਸ਼ ਵਿੱਚ ਵਧਦੀ ਮੌਬ ਲਿੰਚਿੰਗ ਦਾ ਕਾਰਨ ਬਣ ਰਹੀ ਹੈ।


 

ਬੀਤੇ ਸੋਮਵਾਰ ਮਹਾਰਾਸ਼ਟਰ ਦੇ ਧੁਲੇ ਵਿੱਚ ਭੀੜ ਨੇ ਪੰਜ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਹੀ ਨਾਸਿਕ ਵਿੱਚ ਤਿੰਨ ਲੋਕਾਂ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇਹ ਸਭ ਸ਼ੱਕ ਕਾਰਨ ਵਾਪਰ ਰਿਹਾ ਹੈ। ਸ਼ੱਕ ਇਹ ਕਿ ਕੁਝ ਲੋਕ ਬੱਚੇ ਚੋਰੀ ਕਰ ਰਹੇ ਹਨ।

ਦਰਅਸਲ, ਵ੍ਹੱਟਸਐਪ 'ਤੇ ਇੱਕ ਮੈਸੇਜ ਅੱਗੇ ਭੇਜਿਆ ਜਾ ਰਿਹਾ ਹੈ ਕਿ ਕੁਝ ਲੋਕ ਇਲਾਕੇ ਵਿੱਚੋਂ ਬੱਚੇ ਚੋਰੀ ਰਹੇ ਹਨ। ਇਹ ਮੈਸੇਜ ਪੜ੍ਹਨ ਤੋਂ ਬਾਅਦ ਆਪਣੇ ਇਲਾਕੇ ਵਿੱਚ ਕੁਝ ਅਜਨਬੀ ਲੋਕਾਂ ਨੂੰ ਬੱਚਾ ਚੋਰ ਹੋਣ ਦੇ ਸ਼ੱਕ ਹੇਠ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

ਵ੍ਹੱਟਸਐਪ ਜ਼ਰੀਏ ਫੈਲੀਆਂ ਅਫ਼ਵਾਹਾਂ ਕਾਰਨ ਇੱਕ ਮਹੀਨੇ ਦੌਰਾਨ ਭੀੜ ਨੇ 20 ਲੋਕਾਂ ਦੀ ਜਾਨ ਲੈ ਲਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਕ ਬੱਚਾ ਚੋਰੀ ਦੀਆਂ ਅਫ਼ਵਾਹਾਂ ਸਨ। ਸ਼ਿਲੌਂਗ ਵਿੱਚ ਸਿੱਖਾਂ 'ਤੇ ਹੋਏ ਹਮਲੇ ਵਾਲੀਆਂ ਘਟਨਾ ਪਿੱਛੇ ਵੀ ਵ੍ਹੱਟਸਐਪ ਦੀ ਅਫ਼ਵਾਹ ਹੀ ਕੰਮ ਕਰ ਰਹੀ ਸੀ। ਉੱਥੇ ਛੇੜਛਾੜ ਦੀ ਘਟਨਾ ਤੋਂ ਬਾਅਦ ਹੋਈ ਲੜਾਈ ਨੂੰ ਵ੍ਹੱਟਸਐਪ ਰਾਹੀਂ ਫਿਰਕੂ ਰੰਗਤ ਦੇ ਦਿੱਤੀ ਗਈ।

ਪੰਜਾਬੀ ਮੂਲ ਦੀ ਕੁੜੀ ਨਾਲ ਛੇੜਛਾੜ ਕਰਨ ਵਾਲੇ ਬੱਸ ਕੰਡਕਟਰ ਤੇ ਡਰਾਈਵਰ ਦੀ ਉਨ੍ਹਾਂ ਕੁੜੀਆਂ ਨੇ ਭੁਗਤ ਸਵਾਰ ਦਿੱਤੀ। ਪਰ ਇਸ ਤੋਂ ਬਾਅਦ ਕਿਸੇ ਨੇ ਹਸਪਤਾਲ ਦਾਖ਼ਲ ਬੱਸ ਡਰਾਈਵਰ ਦੀ ਮੌਤ ਦੀ ਅਫ਼ਵਾਹ ਵ੍ਹੱਟਸਐਪ 'ਤੇ ਫੈਲਾ ਦਿੱਤੀ ਤੇ ਕੁੱਟਮਾਰ ਦੀ ਮਾਮੂਲੀ ਘਟਨਾ ਫਿਰਕੂ ਹਿੰਸਾ ਵਿੱਚ ਬਦਲ ਗਈ।