ਨਵੀਂ ਦਿੱਲੀ: ਰਿਲਾਇੰਸ ਜੀਓ ਜਲਦ ਹੀ ਬ੍ਰੌਡਬੈਂਡ ਸਰਵਿਸ ਨੂੰ ਭਾਰਤ ਦੇ ਕਈ ਸ਼ਹਿਰਾਂ 'ਚ ਲਾਂਚ ਕਰਨ ਵਾਲਾ ਹੈ। ਜੀਓ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਵੱਡੇ ਪੱਧਰ 'ਤੇ ਲਾਂਚ ਕੀਤਾ ਜਾਏਗਾ। ਜੀਓ ਦਾ ਮੰਨਣਾ ਹੈ ਕਿ ਫਿਲਹਾਲ ਜਿੰਨੇ ਵੀ ਬ੍ਰਾਡਬੈਂਡ ਸਰਵਿਸ ਪ੍ਰੋਵਾਈਡਰਸ ਆਪਣੀ ਸਰਵਿਸ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ, ਜੀਓ ਉਨ੍ਹਾਂ ਤੋਂ ਘੱਟ ਕੀਮਤ 'ਚ ਜ਼ਿਆਦਾ ਸਪੀਡ ਦੇਵੇਗਾ।


ਮੁਕੇਸ਼ ਅੰਬਾਨੀ ਦੀ ਟੈਲਕੋ ਦੀਵਾਲੀ ਤੋਂ ਪਹਿਲਾਂ ਯਾਨੀ 7 ਨਵੰਬਰ ਤੋਂ ਪਹਿਲਾਂ ਜੀਓ ਗੀਗਾ ਫਾਇਬਰ ਲਈ ਕਾਮਰਸ਼ੀਅਲ ਦੀ ਤਿਆਰੀ ਕਰ ਰਹੀ ਹੈ। ਜੀਓ ਦੇ ਇੱਕ ਅਧਿਕਾਰੀ ਮੁਤਾਬਕ ਕੰਪਨੀ 15 ਅਗਸਤ ਨੂੰ ਇਸ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੀ ਹੈ।


ਮੌਜੂਦਾ ਸਮੇਂ ਕੇਬਲ ਆਪਰੇਟਰ ਹੋਮ ਬ੍ਰਾਡਬੈਂਡ ਦੀ ਸੁਵਿਧਾ ਦੇ ਰੂਪ 'ਚ 100 ਜੀਬੀ ਡਾਟਾ ਤੇ 100Mbps ਦੀ ਸਪੀਡ ਦਿੰਦੇ ਹਨ। ਇਸ ਲਈ ਯੂਜ਼ਰਸ 700 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਮਹੀਨੇ ਅਦਾ ਕਰਦਾ ਹੈ ਜਦਕਿ ਟੀਵੀ ਸਰਵਿਸ ਲਈ 250 ਤੋਂ 300 ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਹਨ। ਜੀਓ ਇਹ ਸਰਵਿਸ ਹੁਣ ਪਹਿਲਾਂ ਨਾਲੋਂ 50 ਫੀਸਦੀ ਕੀਮਤ 'ਤੇ ਦੇਵੇਗਾ।


ਕਿਹਾ ਜਾ ਰਿਹਾ ਹੈ ਕਿ ਕੰਪਨੀ 4 ਜੀ ਮੋਬਾਈਲ ਡਾਟਾ ਰੇਟ ਦੇ ਮੁਕਾਬਲੇ 25 ਤੋਂ 30 ਫੀਸਦੀ ਘੱਟ ਕੀਮਤ 'ਤੇ ਬ੍ਰੌਡਬੈਂਡ ਦੀ ਸਰਵਿਸ ਦੇਵੇਗੀ।