ਚੰਡੀਗੜ੍ਹ: WhatsApp ਨੇ ਨਵਾਂ ਬੀਟਾ ਵਰਸ਼ਨ 2.18.246 ਜਾਰੀ ਕੀਤਾ ਹੈ ਜਿਸ ਵਿੱਚ Report ਫੀਚਰ ਵਿੱਚ ਸੁਧਾਰ ਕੀਤਾ ਗਿਆ ਹੈ। ਗਰੁੱਪ ਚੈਟ ਦੇ ਨਾਲ-ਨਾਲ ਇਹ ਦੋ ਬੰਦਿਆਂ ਦੀ ਚੈਟ ਲਈ ਵੀ ਉਪਲੱਬਧ ਹੋਏਗਾ।

WABetaInfo ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਅਪਡੇਟ ਨਾਲ WhatsApp ਯੂਜ਼ਰ ਜਦੋਂ ਰਿਪੋਰਟ ਬਟਨ ’ਤੇ ਕਲਿੱਕ ਕਰਨਗੇ ਤਾਂ ਇੱਕ ਅਲਰਟ ਬਾਕਸ ਦਿਖਾਈ ਦੇਵੇਗਾ। ਇਸ ਅਲਰਟ ਜ਼ਰੀਏ WhatsApp ਯੂਜ਼ਰ ਗਰੁੱਪ ਐਗਜ਼ਿਟ ਜਾਂ ਕਾਨਟੈਕਟ ਨੂੰ ਬਲਾਕ ਕਰ ਸਕਣਗੇ।

ਇਸ ਤੋਂ ਇਲਾਵਾ ਉਸ ਸਬੰਧਤ ਗਰੁੱਪ ਜਾਂ ਕੰਨਟੈਕਟ ਦੀ WhatsApp ਨੂੰ ਵੀ ਰਿਪੋਰਟ ਚਲੀ ਜਾਏਗੀ। WhatsApp ਦੀ ਇਹ ਫੀਚਰ ਗਲਤ ਖਬਰਾਂ ਫੈਲਾਉਣ ਵਾਲੇ ਗਰੁੱਪ ਤੇ ਕਾਨਟੈਕਟਸ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

WhatsApp ਦੇ ਇਸ ਸੁਧਾਰ ਬਾਅਦ ਕਿਸੇ ਬੰਦੇ ਨੂੰ ਬਲਾਕ ਕਰਨ ਜਾਂ ਗਰੁੱਪ ਛੱਡਣ ਸਮੇਂ ਯੂਜ਼ਰ ਨੂੰ ਚੈਟ ਡਿਲੀਟ ਕਰਨ ਦਾ ਵੀ ਵਿਕਲਪ ਦਿੱਤਾ ਜਾਏਗਾ। ਯੂਜ਼ਰ ਰਿਪੋਰਟਿਡ ਗਰੁੱਪ ਤੇ ਕਾਨਟੈਕਟਸ ਦੀ ਚੈਟ ਹਿਸਟਰੀ ਸਾਂਭ ਕੇ ਰੱਖ ਸਕਣਗੇ। ਜਦਕਿ ਪਹਿਲਾਂ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ। ਹਾਲਾਂਕਿ WhatsApp ਦਾ ਇਹ ਲੇਅਆਊਟ ਫਾਈਨਲ ਨਹੀਂ, ਬੀਟਾ ਯੂਜ਼ਰਸ ਦੇ ਫੀਡਬੈਕ ਬਾਅਦ WhatsApp ਇਹ ਬਦਲਾਅ ਕਰ ਸਕਦਾ ਹੈ।

ਵਾਰ-ਵਾਰ ਕਿਸੇ ਗਰੁੱਪ ਜਾਂ ਕਾਨਟੈਕਟ ਖਿਲਾਫ ਰਿਪੋਰਟ ਮਿਲਣ ’ਤੇ WhatsApp ਉਸ ਨੰਬਰ ਨੂੰ ਬਲਾਕ ਲਿਸਟ ਵਿੱਚ ਸ਼ਾਮਲ ਕਰ ਦਏਗਾ। ਇਸ ਦੇ ਬਾਅਦ ਉਸ ਮੋਬਾਈਲ ਨੰਬਰ ਤੋਂ ਫਿਰ ਕਦੀ ਵੀ WhatsApp ਅਕਾਊਂਟ ਨਹੀਂ ਬਣਾਇਆ ਜਾ ਸਕੇਗਾ।