ਚੰਡੀਗੜ੍ਹ: 2018 ਦੀ ਦੂਜੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮਾਰਟਫੋਨ ਨਿਰਮਾਤਾਵਾਂ ਦੀ ਲਿਸਟ ਜਾਰੀ ਹੋ ਗਈ ਹੈ। ਆਈਡੀਸੀ ਵੱਲੋਂ ਜਾਰੀ ਇਸ ਸੂਚੀ ਮੁਤਾਬਕ ਮੋਬਾਈਲ ਮਾਰਕੀਟ ਵਿੱਚ 20 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਸ ਦਾ ਕਾਰਨ ਮਜ਼ਬੂਤ ਸ਼ਿਪਮੈਂਟ ਤੇ ਪ੍ਰੋਮੋਸ਼ਨਲ ਸਰਗਰਮੀਆਂ ਰਹੀਆਂ। ਸੂਚੀ ਵਿੱਚ ਪਹਿਲੇ 5 ਸਥਾਨਾਂ ’ਤੇ ਕਾਬਜ਼ ਕੰਪਨੀਆਂ ਨੇ 2018 ਦੀ ਦੂਜੀ ਤਿਮਾਹੀ ਵਿੱਚ ਮੋਬਾਈਲ ਬਾਜ਼ਾਰ ਦੇ 79 ਫੀਸਦੀ ਹਿੱਸੇ ’ਤੇ ਕਬਜ਼ਾ ਕੀਤਾ।

ਲਿਸਟ ਵਿੱਚ ਸ਼ਿਓਮੀ ਸਭ ਤੋਂ ਪਹਿਲੇ ਨੰਬਰ ’ਤੇ ਰਿਹਾ। ਸਮਾਰਟਫੋਨ ਬਾਜ਼ਾਰ ਵਿੱਚ ਇਸ ਦਾ ਹਿੱਸਾ 56 ਫੀਸਦੀ ਰਿਹਾ। ਇਹ ਆਨਲਾਈਨ ਸੈਕਟਰ ਵਿੱਚ ਸਭ ਤੋਂ ਜ਼ਿਆਦਾ (33 ਫੀਸਦੀ) ਸ਼ਿਪਮੈਂਟ ਹੈ। ਕੰਪਨੀ ਨੇ ਇਸ ਦੌਰਾਨ ਕੁੱਲ 10 ਮਿਲੀਅਨ ਸਮਾਰਟਫੋਨ ਵੇਚੇ। ਪਿਛਲੇ ਸਾਲ ਇਹ ਅੰਕੜਾ ਮਹਿਜ਼ 4.8 ਮਿਲੀਅਨ ਸੀ।




ਇਸ ਲਿਸਟ ਵਿੱਚ ਸੈਮਸੰਗ ਦੂਜੇ ਸਥਾਨ ’ਤੇ ਰਿਹਾ। ਕੰਪਨੀ ਨੇ ਹਾਲ ਹੀ ਵਿੱਚ ਆਪਣੀ ਫਲੈਗਸ਼ਿਪ ਦਾ ਗੈਲੇਕਸੀ ਨੋਟ 9 ਫੈਬਲਿਟ ਲਾਂਚ ਕੀਤਾ ਹੈ। ਕੰਪਨੀ ਨੇ ਕੁੱਲ 8 ਮਿਲੀਅਨ ਫੋਨ ਵੇਚੇ ਹਨ। ਇਸ ਦਾ ਮਾਰਕੀਟ ਸ਼ੇਅਰ ਕੁੱਲ 23.9 ਫੀਸਦੀ ਰਿਹਾ। ਪਿਛਲੇ ਸਾਲ ਇਹ ਅੰਕੜਾ 6.6 ਮਿਲੀਅਨ ਸੀ। ਮਾਰਕੀਟ ਸ਼ੇਅਰ 23.6 ਫੀਸਦੀ ਸੀ।

ਤੀਜੇ ਨੰਬਰ ’ਤੇ ਵੀਵੋ ਨੇ ਕੁੱਲ 4.2 ਮਿਲੀਅਨ ਯੂਨਿਟ ਵੇਚੇ ਹਨ। ਕੰਪਨੀ ਦਾ ਮਾਰਕੀਟ ਸ਼ੇਅਰ 12.6 ਫੀਸਦੀ ਰਿਹਾ। ਪਿਛਲੇ ਸਾਲ ਦੀ ਗੱਲ ਕੀਤੀ ਜਾਏ ਤਾਂ ਇਹ ਅੰਕੜਾ 3.6 ਮਿਲੀਅਨ ਸੀ।

2.5 ਮਿਲੀਅਨ ਯੂਨਿਟ ਵੇਚ ਕੇ ਇਹ ਕੰਪਨੀ ਚੌਥੇ ਸਥਾਨ ’ਤੇ ਰਹੀ। ਸਮਾਰਟਫੋਨ ਬਾਜ਼ਾਰ ਵਿੱਚ ਇਸ ਨੇ 12.6 ਫੀਸਦੀ ਹਿੱਸਾ ਪਾਇਆ। ਪਿਛਲੇ ਸਾਲ ਇਸ ਨੇ 3.6 ਮਿਲੀਅਨ ਯੂਨਿਟਸ ਵੇਚੇ ਸਨ।

ਇਸ ਕੰਪਨੀ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਏਗਾ ਪਰ ਇਹ ਕੰਪਨੀ ਆਈਟੈਲ, ਇੰਫਿਨਿਕਸ ਤੇ ਟੈਕਨੋ ਜਿਹੇ ਮੋਬਾਈਲ ਬਣਾਉਂਦੀ ਹੈ। ਕੰਪਨੀ ਨੇ ਇਸ ਸਾਲ 1.7 ਮਿਲੀਅਨ ਸਮਾਰਟਫੋਨ ਵੇਚੇ ਹਨ। ਇਸ ਕੰਪਨੀ ਦਾ ਮਾਰਕੀਟ ਸ਼ੇਅਰ 5 ਫੀਸਦੀ ਰਿਹਾ।