ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਜੀਓਫਾਈ ਦੀ ਰੇਂਜ ਨੂੰ ਵਧਾਉਣ ਲਈ ਅੱਜ ਨਵਾਂ 4ਜੀ ਐਲਟੀਈ ਜੀਓਫਾਈ ਹੌਟਸਪੌਟ ਲੌਂਚ ਕੀਤਾ ਹੈ। ਇਸ ਦੀ ਕੀਮਤ 999 ਰੁਪਏ ਰੱਖੀ ਗਈ ਹੈ, ਜੋ ਫਲਿਪਕਾਰਟ ਐਕਸਕਲੂਸਿਵ ਹੈ। ਇਹ ਇੱਕ ਸਾਲ ਦੀ ਵਾਰੰਟੀ ਨਾਲ ਆਉਂਦਾ ਹੈ। ਜੀਓ ਦਾ ਇਹ ਨਵਾਂ ਵਾਈ-ਫਾਈ ਰਿਊਟਰ 150mbps ਦੀ ਡਾਊਨਲੋਡ ਸਪੀਡ ਤੇ 50mbps ਦੀ ਅੱਪਲੋਡ ਸਪੀਡ ਦੇਵੇਗਾ।
ਜੇਕਰ ਇਸ ਦੀ ਲੁੱਕ ਦੀ ਗੱਲ ਕਰੀਏ ਤਾਂ ਇਹ ਪੁਰਾਣੇ ਜੀਓਫਾਈ ਵਾਂਗ ਅੰਡਾਕਾਰ ਨਹੀਂ। ਇਸ ਦਾ ਸਰਕੂਲਰ ਯਾਨੀ ਗੋਲਾਕਾਰ ਡਿਜ਼ਾਇਨ ਹੈ। ਇਸ ਨਵੇਂ ਮਾਡਲ ਵਿੱਚ ਪਾਵਰ ਦਾ ਫਿਜ਼ੀਕਲ ਬਟਨ ਤੇ WPS (ਵਾਈ-ਫਾਈ ਪ੍ਰੋਟੈਕਟਿਡ ਸੈੱਟਅਪ) ਦਾ ਫਿਜ਼ੀਕਲ ਬਟਨ ਦਿੱਤਾ ਹੈ। ਇਸ ਦੇ ਨਾਲ-ਨਾਲ ਨੈੱਟਵਰਕ ਸਟ੍ਰੈਂਥ ਤੇ ਬੈਟਰੀ ਇੰਡੀਕੇਟਰ ਦਿੱਤੇ ਗਏ ਹਨ।
ਇਸ ਹੌਟਸਪੌਟ ਰਿਊਟਰ ਨਾਲ 32 ਯੂਜ਼ਰ ਜੁੜ ਸਕਦੇ ਹਨ ਜਿਸ ਵਿੱਚੋਂ 31 ਲੋਕ ਵਾਈ-ਫਾਈ ਰਾਹੀਂ ਇੱਕ ਯੂਜ਼ਰ ਮਾਲ USB ਰਾਹੀਂ ਜੁੜ ਸਕਦੇ ਹਨ। ਇਹ ਐਫਡੀਡੀ-ਬੈਂਡ 2, ਬੈਂਡ 5 ਤੇ ਟੀਡੀਡੀ ਬੈਂਡ-40 ਸੁਪੋਰਟਿਵ ਹੈ। ਇਸ ਨਵੇਂ ਜੀਓਫਾਈ ਵਿੱਚ ਮਾਈਕ੍ਰੋਸੀਡੀ ਕਾਰਡ ਸਲਾਟ ਹੈ ਜਿਸ ਦੀ ਮਦਦ ਨਾਲ ਇਹ 64GB ਵਧਾਇਆ ਜਾ ਸਕਦਾ ਹੈ। ਇਹ 3000mAh ਦੀ ਬੈਟਰੀ ਨਾਲ ਆਉਂਦੀ ਹੈ ਜੋ 3.5 ਦਾ ਬੈਕਅੱਪ ਦਿੰਦੀ ਹੈ।।