ਨਵੀਂ ਦਿੱਲੀ: ਬੇਸ਼ੱਕ ਸਾਰੀਆਂ ਕੰਪਨੀਆਂ ਨੇ ਕਫਾਇਤੀ ਕਾਰਾਂ ਬਾਜ਼ਾਰ ਵਿੱਚ ਉਤਾਰ ਦਿੱਤੀਆਂ ਹਨ ਪਰ ਅਜੇ ਵੀ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ ਹੈ। ਮਾਰੂਤੀ ਦੀ ਆਲਟੋ ਨੰਬਰ ਵਨ 'ਤੇ ਬਰਕਰਾਰ ਹੈ। ਪਹਿਲੇ 10 ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਵਿੱਚ ਮਾਰੂਤੀ ਦੇ ਛੇ ਵਾਹਨ ਸ਼ਾਮਲ ਹਨ।


ਇਸ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ ਦੀ ਬਲੈਰੋ ਮੁਸਾਫਿਰ ਗੱਡੀ ਸਭ ਤੋਂ ਵੱਧ ਵਿਕਣ ਵਾਲੇ ਸਿਖ਼ਰਲੇ 10 ਵਾਹਨਾਂ ਵਿੱਚ ਸ਼ੁਮਾਰ ਹੋ ਗਈ ਹੈ। ਪਿਛਲੇ ਦੋ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਬਲੈਰੋ ਨੇ ਸਿਖ਼ਰਲੇ ਸਭ ਤੋਂ ਵੱਧ ਵਿਕਣ ਵਾਲੇ 10 ਵਾਹਨਾਂ ਵਿੱਚ ਸਥਾਨ ਹਾਸਲ ਕੀਤਾ ਹੈ।

ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸਾਲ 2016 ਫਰਵਰੀ ਵਿੱਚ 6442 ਬਲੈਰੋ ਗੱਡੀਆਂ ਵਿਕੀਆਂ ਸਨ ਤੇ ਬਲੈਰੋ ਦਾ ਨੌਵਾਂ ਸਥਾਨ ਸੀ। ਮਾਰੂਤੀ ਦੀ ਆਲਟੋ ਨੰਬਰ ਇੱਕ ਉੱਤੇ ਬਣੀ ਹੋਈ ਹੈ। ਡਿਜ਼ਾਇਰ ਦੂਜੇ ਸਥਾਨ ਉੱਤੇ ਹੈ। ਨਵੀਂ ਸਵਿਫਟ ਤੀਜੇ ਸਥਾਨ ਉੱਤੇ ਹੈ। ਬਲੇਨੋ ਚੌਥੇ ਸਥਾਨ ਉੱਤੇ ਹੈ। ਵੈਗਨਾਰ (ਆਰ) ਪੰਜਵੇਂ ਸਥਾਨ ਉੱਤੇ ਹੈ।

ਹਿਉਂਡੇਈ ਦੀ ਇਲੀਟ ਆਈ ਟਵੰਟੀ ਛੇਵੇਂ ਸਥਾਨ ਉੱਤੇ ਹੈ। ਮਾਰੂਤੀ ਦੀ ਵਿਟਾਰਾ ਬਰੇਜ਼ਾ ਸੱਤਵੇਂ ਸਥਾਨ ਉੱਤੇ ਹੈ। ਹਿਉਂਡੇਈ ਦੀ ਗਰੈਂਡ ਆਈ ਟੈੱਨ ਅੱਠਵੇਂ ਸਥਾਨ ਉੱਤੇ ਹੈ ਤੇ ਇਸ ਦੀ ਕਰੇਟਾ ਨੌਵੇਂ ਸਥਾਨ ਉੱਤੇ ਹੈ। ਮਾਰੂਤੀ ਦੀ ਸਲੇਰੀਓ ਤੇ ਰੈਨੌ ਕਵਿਡ ਪਹਿਲੀਆਂ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਵਿੱਚ ਸਥਾਨ ਬਣਾਉਣ ਵਿੱਚ ਕਾਮਯਾਬ ਨਹੀ ਹੋਈਆਂ।