ਨਵੀਂ ਦਿੱਲੀ: ਲੋਕਾਂ ਨੂੰ ਆਪਣੇ ਫੋਨ 'ਤੇ ਕਾਲਰ ਟਿਊਨ ਸੈੱਟ ਕਰਨਾ ਪਸੰਦ ਹੁੰਦਾ ਹੈ। ਇਸ ਲਈ ਟੈਲੀਕਾਮ ਕੰਪਨੀਆਂ ਤੇ ਗਾਣਿਆਂ ਦਾ ਅਲੱਗ-ਅਲੱਗ ਪੈਸਾ ਲੈਂਦੀਆਂ ਹਨ। ਜੇਕਰ ਤੁਹਾਡੇ ਕੋਲ ਜੀਓ ਸਿਮ ਹੈ ਤਾਂ ਤੁਸੀਂ ਆਪਣੇ ਫੋਨ 'ਤੇ ਕਾਲਰ ਟਿਊਨ ਫਰੀ 'ਚ ਐਕਟੀਵੇਟ ਕਰ ਸਕਦੇ ਹੋ। ਆਪਣੇ ਮਨਪਸੰਦ ਗਾਣੇ ਕਾਲ ਕਰਨ ਵਾਲਿਆਂ ਨੂੰ ਸੁਣਾ ਸਕਦੇ ਹੋ।


ਇੰਜ ਕਰੋ ਐਕਟੀਵੇਟ

-ਸਭ ਤੋਂ ਪਹਿਲਾਂ ਜਿਓ ਟਿਊਨ ਸੈੱਟ ਕਰਨ ਲਈ ਗੂਗਲ ਪਲੇ ਜਾਂ ਐਪ ਸਟੋਰ ਤੋਂ ਜੀਓ ਮਿਊਜ਼ਿਕ ਐਪ ਡਾਊਨਲੋਡ ਕਰੋ।

-ਗਾਣਿਆਂ ਦੀ ਕੈਟੇਗਰੀ ਪੇਜ 'ਤੇ ਸੱਜੇ ਪਾਸੇ ਨਜ਼ਰ ਆ ਰਹੇ ਤਿੰਨ ਡਾਟ ਵਾਲੇ ਡ੍ਰਾਪ ਡਾਉਨ ਮੈਨਿਊ 'ਤੇ ਕਲਿਕ ਕਰੋ। ਇੱਥੇ ਸੈੱਟ ਜੀਓ ਟਿਊਨ ਨੂੰ ਸਿਲੈਕਟ ਕਰਨਾ ਹੈ। ਕਾਲਰ ਟਿਊਨ ਸੈੱਟ ਹੋ ਜਾਵੇਗੀ।

-ਇਸ ਤੋਂ ਇਲਾਵਾ ਤੁਸੀਂ ਪਲੇਅਰ ਮੋਡ 'ਚ ਕਿਸੇ ਵੀ ਗਾਣ ਨੂੰ ਵੀ ਜੀਓ ਕਾਲਰ ਟਿਊਨ ਬਣਾ ਸਕਦੇ ਹੋ।