WhatsApp ’ਤੇ ਆਨਲਾਈਨ ਹੋ ਕੇ ਵੀ ਇੰਝ ਦਿੱਸੋ ਆਫਲਾਈਨ
ਏਬੀਪੀ ਸਾਂਝਾ | 10 Jul 2018 05:20 PM (IST)
ਨਵੀਂ ਦਿੱਲੀ: WhatsApp ਲਗਾਤਾਰ ਆਪਣੇ ਫੀਚਰਸ ਅਪਡੇਟ ਕਰ ਰਿਹਾ ਹੈ। WhatsApp ਦੇ ਅਜਿਹੇ ਹੀ ਨਵੇਂ ਫੀਚਰ ਜ਼ਰੀਏ ਤੁਸੀਂ ਆਨਲਾਈਨ ਹੁੰਦਿਆਂ ਹੋਇਆਂ ਵੀ ਆਫਲਾਈਨ ਦਿਖੋਗੇ ਤੇ ਬਲੂ ਟਿਕ ਲੱਗਣ ਵਾਲਾ ਝੰਜਟ ਵੀ ਨਹੀਂ ਹੋਏਗਾ। ਕਹਿਣ ਦਾ ਭਾਵ ਕਿ ਤੁਸੀਂ ਸਾਹਮਣੇ ਵਾਲੇ ਦੇ ਮੈਸੇਜ ਵੀ ਪੜ੍ਹ ਲਓਗੇ ਤੇ ਉਨ੍ਹਾਂ ’ਤੇ ਬਲੂ ਟਿਕ ਵੀ ਨਹੀਂ ਦਿਖੇਗਾ। ਸਭ ਤੋਂ ਪਹਿਲਾਂ WhatsApp ਸੈਟਿੰਗ ਵਿੱਚ ਜਾ ਕੇ ਅਕਾਊਂਟ ਚੁਣੋ। ਇਸ ਤੋਂ ਬਾਅਦ ਪ੍ਰਾਈਵੇਸੀ ’ਤੇ ਕਲਿੱਕ ਕਰੋ ਤੇ ਲਾਸਟ ਸੀਨ ਦਾ ਵਿਕਲਪ ਚੁਣੋ। ਹੁਣ ਇਸ ਤੋਂ ਅੱਗੇ ਤਿੰਨ ਹੋਰ; ਐਵਰੀਵਨ, ਮਾਈ ਕਾਨਟੈਕਟ ਤੇ ਨੋਬਡੀ ਵਿਕਲਪ ਦਿੱਤੇ ਜਾਣਗੇ। ਤੁਸੀਂ ਇਨ੍ਹਾਂ ਵਿੱਚੋਂ ਆਖ਼ਰੀ ਵਿਕਲਪ ਚੁਣ ਕੇ ਆਪਣਾ ਲਾਸਟ ਸੀਨ ਬੰਦ ਕਰ ਸਕਦੇ ਹੋ। ਬਲੂ ਟਿਕ ਨੂੰ ਬੰਦ ਕਰਨ ਲਈ WhatsApp ਦੀਆਂ ਸੈਟਿੰਗਸ ਵਿੱਚ ਜਾਓ ਤੇ ਫਿਰ ਅਕਾਊਂਟ ’ਤੇ ਕਲਿੱਕ ਕਰ ਕੇ ਪ੍ਰਾਏਵੇਸੀ ’ਚ ਜਾਓ। ਹੁਣ ਸਭ ਤੋਂ ਹੇਠਾਂ read receipts ਦੇ ਵਿਕਲਪ ’ਤੇ ਟਿਕ ਦਾ ਵਿਕਲਪ ਦਿਖੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮੈਸੇਜ ਨਾਲ ਬਲੂ ਟਿਕ ਨਾ ਦਿਖੇ ਤਾਂ ਤੁਸੀਂ ਇਸ ਵਿਕਲਪ ’ਤੇ ਲੱਗਾ ਟਿਕ ਹਟਾ ਦਿਓ ਤੇ ਆਨ ਕਰਨ ਲਈ ਟਿਕ ਕਰੋ। ਇਸ ਫੀਚਰ ਨੂੰ ਆਫ ਕਰਨ ਬਾਅਦ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਡਾ ਮੈਸੇਜ ਪੜ੍ਹਿਆ ਗਿਆ ਹੈ ਜਾਂ ਨਹੀਂ। ਇਸ ਫੀਚਰ ਨੂੰ ਆਨ ਕਰਨ ਨਾਲ ਮੈਸੇਜ ਪੜ੍ਹੇ ਜਾਣ ਬਾਅਦ ਦੋ ਬਲੂ ਟਿਕ ਆ ਜਾਂਦੇ ਹਨ।