ਨਵੀਂ ਦਿੱਲੀ: ਸ਼ਿਓਮੀ ਆਪਣੇ Mi A2 ਲਈ ਸਪੇਨ ਦੇ ਮੈਡ੍ਰਿਡ ਸ਼ਹਿਰ 'ਚ ਗਲੋਬਲ ਲਾਂਚ ਇਵੈਂਟ ਕਰ ਸਕਦੀ ਹੈ। ਇਹ ਇਵੈਂਟ 24 ਜੁਲਾਈ ਨੂੰ ਹੋਵੇਗਾ। ਇਸ ਦੌਰਾਨ ਕੰਪਨੀ ਆਪਣੇ ਹਾਲ ਹੀ 'ਚ ਲਾਂਚ ਪ੍ਰੀਮੀਅਮ ਸਮਾਰਟਫੋਨ Mi8 ਤੇ Mi8 SE ਦਾ ਵੀ ਗਲੋਬਲ ਵੈਰੀਐਂਟ ਲਾਂਚ ਕਰ ਸਕਦੀ ਹੈ।


Mi A2 ਦੇ ਵੈਰੀਐਂਟ:

MySmartPrice ਦੀ ਰਿਪੋਰਟ ਮੁਤਾਬਕ Mi A2 ਤਿੰਨ ਰੰਗਾਂ ਦੇ ਵੈਰੀਐਂਟ ਗੋਲਡ, ਬਲੂ ਤੇ ਬਲੈਕ 'ਚ ਉਤਾਰਿਆ ਜਾਵੇਗਾ। ਇਸ ਫੋਨ 'ਚ ਚਾਰ ਵੈਰੀਐਂਟ ਆ ਸਕਦੇ ਹਨ ਜਿੰਨ੍ਹਾਂ 'ਚ 4 ਜੀਬੀ ਰੈਮ/32 ਜੀਬੀ ਸਟੋਰੇਜ ਤੇ 4ਜੀਬੀ/6 ਜੀਬੀ, 4ਜੀਬੀ ਰੈਮ/64 ਜੀਬੀ ਸਟੋਰੇਜ ਤੇ 4ਜੀਬੀ ਰੈਮ/128 ਜੀਬੀ ਸਟੋਰੇਜ ਸ਼ਾਮਿਲ ਹੈ। ਇਹ ਕੰਪਨੀ ਦਾ ਦੂਜਾ ਸਟਾਕ ਐਂਡਰਾਇਡ ਸਮਾਰਟਫੋਨ ਹੋਵੇਗਾ ਜੋ ਬਿਨਾਂ MIUI ਸਪੋਰਟ ਦੇ ਐਂਡਰਾਇਡ ਔਰੀਓ 8.1 'ਤੇ ਕੰਮ ਕਰੇਗਾ।

ਸਮਾਰਟਫੋਨ ਦੀ ਖਾਸੀਅਤ:

Mi A2 ਹਾਲ ਹੀ 'ਚ ਚੀਨ 'ਚ ਲਾਂਚ ਕੀਤੇ Mi6X ਸਮਾਰਟਫੋਨ ਦਾ ਗਲੋਬਲ ਵੈਰੀਐਂਟ ਹੋਵੇਗਾ। Mi 6X ਦੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਸ 'ਚ 5.99 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 18:9 ਆਸਪੈਕਟ ਰੇਸ਼ੋ ਤੇ ਫੁੱਲ HD+ ਡਿਸਪਲੇਅ ਹੋਵੇਗੀ। ਦੇਖਣ 'ਚ ਇਹ ਨੋਟ 5 ਪ੍ਰੋ ਜਿਹਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਚ 12 ਮੈਗਾਪਿਕਸਲ+20 ਮੈਗਾਪਿਕਸਲ ਦਾ ਰੀਅਰ ਡਿਊਲ ਕੈਮਰਾ ਸੈਂਸਰ ਦਿੱਤਾ ਗਿਆ ਹੈ।

ਇਸ 'ਚ 12 ਮੈਗਾਪਿਕਸਲ ਵਾਲਾ ਲੈਂਜ਼ F/1.75 ਅਪਰਚਰ ਤੇ 20 ਮੈਗਾਪਿਕਸਲ ਵਾਲਾ ਲੈਂਜ਼ F/1.8 ਅਪਰਚਰ ਦੇ ਨਾਲ ਆਉਂਦਾ ਹੈ। ਇਸਦਾ ਕੈਮਰਾ A1 ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਉਂਦਾ ਹੈ ਜੋ ਆਟੋਮੈਟਿਕ ਆਬਜੈਕਟ ਨੂੰ ਪਛਾਣ ਸਕਦਾ ਹੈ ਤੇ ਬਾਕੀ ਸੈਟਿੰਗਜ਼ ਵੀ ਖੁਦ ਐਡਜਸਟ ਕਰ ਸਕਦਾ ਹੈ। ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Mi 6X 'ਚ ਫੇਸ ਅਨਲਾਕ ਫੀਚਰ ਵੀ ਹੈ। ਇਸ 'ਚ 3010mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਅੱਧੇ ਘੰਟੇ 'ਚ 50% ਤੱਕ ਚਾਰਜ ਹੋਵੇਗੀ। ਇਸ ਫੋਨ ਦੀ ਕੀਮਤ ਲਗਪਗ 16,000 ਰੁਪਏ ਤੋਂ ਸੁਰੂ ਹੁੰਦੀ ਹੈ।