ਭਾਰਤੀਆਂ ਦੀ ਪਸੰਦੀਦਾ ਲੈਮਬਾਰਗਿਨੀ ਦਾ ਵੱਡਾ ਧਮਾਕਾ, ਕੀਮਤ 3.5 ਕਰੋੜ
ਏਬੀਪੀ ਸਾਂਝਾ | 16 Sep 2016 02:19 PM (IST)
ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਸੁਪਰ ਕਾਰ ਲੈਮਬਾਰਗਿਨੀ ਜਲਦੀ ਹੀ ਹੁਰਾਕੇਨ ਦਾ ਸਪੈਸ਼ਲ ਲਿਮਟਿਡ ਅਡੀਸ਼ਨ ਐਵੀਓ ਲਿਆਉਣ ਵਾਲੀ ਹੈ। ਐਵੀਓ ਨੂੰ 22 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਐਵੀਏਸ਼ਨ ਥੀਮ 'ਤੇ ਤਿਆਰ ਐਵੀਓ ਦੀ ਦੁਨੀਆ ਭਰ ਵਿੱਚ ਸਿਰਫ 250 ਯੂਨਿਟ ਹੀ ਤਿਆਰ ਕੀਤੇ ਜਾਣਗੇ। ਲੈਮਬਾਰਗਿਨੀ ਮੁਤਾਬਕ ਐਵੀਓ ਏਅਰੋਨਾਟਿਕਲ ਇੰਜਨੀਅਰਿੰਗ ਦੇ ਇਤਿਹਾਸ ਦੀ ਇੱਕ ਝਲਕ ਵੀ ਇਸ ਵਿੱਚ ਮਿਲੇਗੀ। ਇਸ ਵਿੱਚ ਗਾਹਕਾਂ ਨੂੰ ਪੰਜ ਨਵੇਂ ਰੰਗ ਚੁਣਨ ਦਾ ਵਿਕਲਪ ਮਿਲੇਗਾ। ਇਨ੍ਹਾਂ ਵਿੱਚ ਗ੍ਰੇਅ ਕਲਰ ਵਿੱਚ ਤਿੰਨ ਸ਼ੇਡ, ਮੈਟ ਬਲੂ ਤੇ ਮੈਟ ਗਰੀਨ ਕਲਰ ਸ਼ਾਮਲ ਹੋਵੇਗਾ। ਬਾਡੀ ਵਿੱਚ ਰੇਸਿੰਗ ਪੱਟੀ ਦਿੱਤੀ ਗਈ ਹੈ। ਬੰਪਰ, ਸਕਰਟਿੰਗ ਤੇ ਬਾਡੀ ਵਿੱਚ ਹੀ ਹੇਠਲੇ ਪਾਸੇ ਕੰਟਰਾਸਟ ਕਲਰ ਟਰੀਟਮੈਂਟ ਮਿਲੇਗਾ। ਦਰਵਾਜ਼ਿਆਂ 'ਤੇ 'ਐਲ 63' ਦੀ ਬੈਜਿੰਗ ਮਿਲੇਗੀ ਜੋ 1963 ਵਿੱਚ ਲੈਂਬਾਰਗਿਨੀ ਦੀ ਸਥਾਪਨਾ ਨੂੰ ਵਿਖਾਉਂਦੀ ਹੈ। ਪੇਂਟ ਤੇ ਬਾਡੀ 'ਤੇ ਕਾਸਮੈਟਿਕ ਟਰੀਟਮੈਂਟ ਤੋਂ ਇਲਾਵਾ ਕਾਰ ਦੇ ਇੰਜਨ ਵਿੱਚ ਕੋਈ ਬਦਲਾਅ ਨਹੀਂ ਹੋਇਆ। ਨਾ ਹੀ ਇਸ ਵਿੱਚ ਕਿਸੇ ਤਰ੍ਹਾਂ ਦੀ ਪਰਫਾਰਮੈਂਸ ਕਿੱਟ ਦਿੱਤੀ ਗਈ ਹੈ। ਹਾਲਾਂਕਿ ਬਾਡੀ ਟਰੀਟਮੈਂਟ ਇਸ ਸੁਪਰਕਾਰ ਨੂੰ ਕਾਫੀ ਆਕਰਸ਼ਕ ਬਣਾ ਦਿੰਦਾ ਹੈ। ਐਵੀਓ ਦੇ ਇੰਟੀਰੀਅਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਰਾਕੇਨ ਦਾ ਕੈਬਿਨਟ ਬਹੁਤ ਖਿੱਚਵਾ ਹੈ। ਇਹ ਕਿਸੇ ਫਾਇਟਰ ਜੈੱਟ ਜਿਹਾ ਮਹਿਸੂਸ ਹੁੰਦਾ ਹੈ। ਐਵੀਓ ਹੁਰਾਕੇਨ ਦਾ ਚੌਥਾ ਵੈਰੀਐਂਟ ਹੈ, ਜਿਸ ਨੂੰ ਭਾਰਤ ਵਿੱਚ ਵੀ ਵੇਚਿਆ ਜਾਵੇਗਾ। ਹੁਰਾਕੇਨ ਕੂਪੇ, ਰੋਡਸਟਰ ਤੇ ਰਿਅਰ ਵੀਲ੍ਹ ਡਰਾਈਵ ਵੈਰੀਐਂਟ ਵਿੱਚ ਵੀ ਮੌਜੂਦ ਹੈ। ਕੀਮਤ ਦਾ ਫਿਲਹਾਲ ਕੋਈ ਪਤਾ ਨਹੀਂ ਪਰ ਸਟੈਂਡਰਜ਼ ਹੁਰਾਕੇਨ ਦੀ ਕੀਮਤ 3.5 ਕਰੋੜ ਰੁਪਏ ਹੈ।