ਨਵੀਂ ਦਿੱਲੀ : ਵੋਡਾਫੋਨ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਰਿਲਾਇੰਸ ਜੀਓ ਨਾਲ ਇੰਟਰਕਨੈਕਸ਼ਨ ਪੁਆਇੰਟ ਨੂੰ ਵਧਾ ਕੇ ਤਿੰਨ ਗੁਣਾ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ, 'ਵੋਡਾਫੋਨ ਇੰਡੀਆ ਹਮੇਸ਼ਾ ਆਪਣੇ ਆਪਰੇਟਰਾਂ ਦੀ ਨਿਰਪੱਖ, ਸਹੀ ਤੇ ਵੈਧ ਜ਼ਰੂਰਤਾਂ ਲ਼ਈ ਪੀ.ਓ.ਆਈ. ਮੁਹੱਈਆ ਕਰਵਾਉਂਦੀ ਰਹੀ ਹੈ ਤੇ ਕਰਵਾਏਗੀ।'
ਕੰਪਨੀ ਨੇ ਬਿਆਨ ਜਾਰੀ ਕਰ ਕਿਹਾ, 'ਟਰਾਈ ਦੇ ਮਾਰਗ ਦਰਸ਼ਨ ਤੇ ਜੀਓ ਤੋਂ ਉਨ੍ਹਾਂ ਦੇ ਕਮਰਸ਼ੀਅਲ ਲਾਂਚ ਨੂੰ ਮਿਲੇ ਸਪਸ਼ਟੀਕਰਨ ਤੋਂ ਬਾਅਦ ਵੋਡਾਫੋਨ ਇੰਡੀਆ ਨੇ ਜੀਓ ਨਾਲ ਪੀ.ਓ.ਆਈ. ਦੀ ਗਿਣਤੀ ਨੂੰ ਤਿੰਨ ਗੁਣਾ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਸੰਪਰਕ ਸ਼ਕਤੀ ਵਿੱਚ ਸੁਧਾਰ ਹੋ ਸਕੇ।' ਵੋਡਾਫੋਨ ਨੂੰ ਉਮੀਦ ਹੈ ਕਿ ਉਨ੍ਹਾਂ ਸਾਰੇ ਮੁੱਦਿਆਂ ਨੂੰ ਜੋ ਟਰਾਈ ਤੇ ਜੀਓ ਦੇ ਸਾਹਮਣੇ ਚੁੱਕੇ ਗਏ ਹਨ, ਉਸ 'ਤੇ ਵਿਚਾਰ ਕਰ ਉਸ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾਵੇਗਾ।
ਇਲ ਤੋਂ ਪਹਿਲਾਂ ਜੀਓ ਨੇ ਕਿਹਾ ਸੀ ਕਿ ਦੂਜੇ ਆਪਰੇਟਰ ਉਸ ਨੂੰ ਪੂਰੇ ਕਨੈਕਸ਼ਨ ਮੁਹੱਈਆ ਨਹੀਂ ਕਰਵਾ ਰਹੇ ਜਿਸ ਦੇ ਕਾਰਨ ਉਸ ਦੇ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਰਿਲਾਇੰਸ ਜੀਓ ਦਾ ਅਧਿਕਾਰਤ ਲਾਂਚ 5 ਸਤੰਬਰ ਨੂੰ ਹੋਇਆ ਸੀ।