ਖੁਸ਼ਖਬਰੀ! ਸਮਾਰਟਫੋਨ 'ਤੇ 5000 ਦੀ ਛੋਟ
ਏਬੀਪੀ ਸਾਂਝਾ | 28 Sep 2016 03:07 PM (IST)
ਨਵੀਂ ਦਿੱਲੀ: ਮੋਬਾਈਲ ਕੰਪਨੀ LeEco ਨੇ Le ਮੈਕਸ-2 ਸਮਾਰਟਫੋਨ 'ਤੇ ਸਪੈਸ਼ਲ ਆਫਰ ਦਿੱਤਾ ਹੈ। LeMall 'ਤੇ LeEco ਦਾ ਇਹ ਸ਼ਾਨਦਾਰ ਫੋਨ 1 ਤੋਂ 6 ਅਕਤੂਬਰ ਵਿਚਾਲੇ 17,999 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਆਫਰ ਦੀ ਜਾਣਕਾਰੀ LeEco ਇੰਡੀਆ ਨੇ ਟਵੀਟ ਕਰਕੇ ਦਿੱਤੀ ਹੈ। ਲਾਂਚ ਦੇ ਸਮੇਂ ਸਮਾਰਟਫੋਨ ਦੀ ਕੀਮਤ 22,999 ਰੁਪਏ ਸੀ। Leਮੈਕਸ 2 ਫਲਿਪਕਾਰਟ ਦੀ Big Billion Days ਸੇਲ 'ਤੇ ਵੀ ਆਪਣੇ ਸਪੈਸ਼ਲ ਆਫਰ ਦੇ ਨਾਲ 2 ਤੋਂ 6 ਅਕਤੂਬਰ ਤੱਕ ਮਿਲੇਗਾ। ਇਸ ਤੋਂ ਇਲਾਵਾ LeEco ਨੇ ਦੀਵਾਲੀ ਦੇ ਮੌਕੇ ਦਾ ਫਾਇਦਾ ਚੁੱਕਣ ਲਈ ਸਨੈਪਡੀਲ ਤੇ ਅਮੇਜ਼ੌਨ ਇੰਡੀਆ ਨਾਲ ਸਾਝੇਦਾਰੀ ਕੀਤੀ ਹੈ। ਇਸ ਮੋਬਾਈਲ ਨੂੰ ਖਰੀਦਣ ਦੀ ਚਾਹਤ ਰੱਖਣ ਵਾਲੇ ਅਮੇਜ਼ੌਨ 'ਤੇ 1 ਤੋਂ 5 ਅਕਤੂਬਰ 'ਤੇ ਤੇ ਸਨੈਪਡੀਲ 'ਤੇ 2 ਤੋਂ 6 ਅਕਤੂਬਰ ਵਿਚਾਲੇ ਸਪੈਸ਼ਲ ਆਫਰ ਦਾ ਲਾਭ ਚੁੱਕ ਸਕਦੇ ਹਨ। ਜੇਕਰ ਫੋਨ ਦੀਆਂ ਖੂਬੀਆਂ ਬਾਰੇ ਗੱਲ ਕੀਤੀ ਜਾਵੇ ਤਾਂ 5.7 ਇੰਚ ਵਾਲੇ ਇਸ ਸਮਾਰਟਫੋਨ ਵਿੱਚ ਫੁੱਲ HD ਸਕਰੀਨ ਦਿੱਤੀ ਗਈ ਹੈ। ਇਸ ਦੀ ਡੈਨਸਿਟੀ 515ppi ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕਵਾਲਕਾਮ ਸਨੈਪਡਰੈਗਨ 820 ਪ੍ਰੋਸੈਸਰ ਹੈ। ਇਹ ਫੋਨ 4 GB ਰੈਮ ਤੇ 32 GB ਸਟੋਰੇਜ਼ ਦੇ ਨਾਲ ਆਉਂਦਾ ਹੈ। ਫੋਨ ਵਿੱਚ 21 ਮੈਗਾਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਵਿੱਚ 3100mAh ਦੀ ਬੈਟਰੀ ਮੌਜ਼ੂਦ ਹੈ, ਜੋ ਸਾਧਾਰਨ ਇਸਤੇਮਾਲ 'ਤੇ ਇੱਕ ਦਿਨ ਚਲਦੀ ਹੈ। Le ਮੈਕਸ 2 ਐਂਡਰਾਇਡ 6.0 ਮਾਰਸ਼ਮੈਲੋ 'ਤੇ ਚਲਦਾ ਹੈ। LeEco 30 ਸਤੰਬਰ ਨੂੰ LeMall 'ਤੇ ਇੱਕ ਫਲੈਸ਼ ਸੇਲ ਦਾ ਲਾ ਰਿਹਾ ਹੈ। ਇਸ ਫਲੈਸ਼ ਸੇਲ ਵਿੱਚ ਹਿੱਸਾ ਲੈਣ ਵਾਲੇ ਨੂੰ 2000 ਸਪੈਸ਼ਲ ਵਾਉਚਰ ਦਿੱਤੇ ਜਾਣਗੇ।