ਨਵੀਂ ਦਿੱਲੀ: lenovo ਨੇ ਇਸ ਹਫਤੇ ਭਾਰਤ ਵਿੱਚ K6 ਪਾਵਰ ਲਾਂਚ ਕੀਤਾ ਹੈ। ਇਹ ਫੋਨ 9,999 ਰੁਪਏ ਦੀ ਕੀਮਤ ਨਾਲ 6 ਦਸੰਬਰ ਨੂੰ ਫਿਲਪਕਾਰਟ ਉੱਤੇ ਵਿਕਰੀ ਲਈ ਉਪਲਬਧ ਹੋਵੇਗਾ।

ਲਿਨੋਵਾ ਨੇ ਆਪਣੇ ਇਸ ਸਮਰਾਟਫੋਨ ਉਤੇ ਲਾਂਚ ਡੇਅ ਆਫਰ ਦਾ ਵੀ ਐਲਾਨ ਕੀਤਾ ਹੈ ਜਿਸ ਤਹਿਤ ਡਿਸਕਾਊਂਟ ਰਾਹੀਂ ਇਹ ਫੋਨ ਖਰੀਦਿਆ ਜਾ ਸਕਦਾ ਹੈ।

ਆਪਣੇ ਪੁਰਾਣੇ lenovo ਬਦਲੇ K6 ਪਾਵਰ ਲੈਣ ਉਤੇ 8 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਆਫਰ ਤਹਿਤ K6 ਸਿਰਫ 1,999 ਵਿੱਚ ਹੀ ਖਰੀਦਿਆ ਜਾ ਸਕਦਾ ਹੈ। ਇਸ ਆਫਰ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਫਿਲਪਕਾਰਟ ਵੱਲੋਂ ਕੁਝ ਲੱਕੀ ਗ੍ਰਾਹਕਾਂ ਨੂੰ 1000 ਰੁਪਏ ਦਾ ਗਿਫਟ ਵਾਚਰ ਵੀ ਦਿੱਤਾ ਜਾਵੇਗਾ। ਇਸ ਫੋਨ ਦੀ ਖਸੀਅਤ ਇਸ ਦੀ 4,000mAh ਦੀ ਬੈਟਰੀ ਹੈ।

ਇਸ ਤੋਂ ਇਲਾਵਾ HD ਸਕਰੀਨ ਰਾਹੀਂ ਇਹ ਫੋਨ ਹੋਰ ਬੇਹਤਰ ਹੋਵੇਗਾ। ਪ੍ਰੋਸੈਸਰ ਦੀ ਜੇਕਰ ਗੱਲ ਕਰੀਏ ਤਾਂ ਇਹ ਆਕਟਾਕੋਰ ਸਨੈਪਡ੍ਰੈਗਾਨ 430 ਪ੍ਰੋਸੈਸਰ ਦੇ ਨਾਲ 3 ਜੀਬੀ ਦੀ ਰੈਮ ਦਿੱਤੀ ਗਈ ਹੈ। 32 ਜੀਬੀ ਇੰਟਰਨੈਲ ਮੈਮੋਰੀ ਵਾਲੇ ਇਸ ਫੋਨ ਵਿੱਚ ਐਸਡੀ ਕਾਰਡ ਵੀ ਹੋਵੇਗਾ ਜਿਸ ਨਾਲ ਇਸ ਦੀ ਸਮੱਰਥਾ ਵਧਾਈ ਜਾ ਸਕਦੀ ਹੈ।

ਫੋਨ ਵਿੱਚ 13 ਮੈਗਾਫਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਪਹਿਲਾਂ ਹੀ ਇਸ ਸਰੀਜ਼ ਦੇ ਦੋ ਫੋਨ ਮਾਰਕਿਟ ਵਿੱਚ ਉਤਾਰ ਚੁੱਕੀ ਹੈ।