ਨਵੀਂ ਦਿੱਲੀ: ਇਲੈਕਟ੍ਰਾਨਿਕ ਕੰਪਨੀ ਲੇਨੋਵੋ ਨੇ ਸੋਮਵਾਰ ਨੂੰ ਲੈਪਟਾਪ ਦੀ ਨਵੀਂ ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਦੇ ਬਿਆਨ ਮੁਤਾਬਕ, ਲੇਨੋਵੋ ਨੇ ਆਈਡੀਆ ਪੈਡ 510 ਐਸ, ਆਈਡੀਆ ਪੈਡ 710 ਐਸ, ਆਈਡੀਆ ਪੈਡ ਵਾਈ 700,ਆਈਡੀਆ ਪੈਡ 510 ਤੇ ਮਿਕਸ 310 ਲਾਂਚ ਕੀਤਾ ਹੈ। ਲੈਨੋਵੋ ਇੰਡੀਆ ਦੇ ਕੰਜਿਊਮਰ, ਆਨਲਾਈਨ ਤੇ ਈ-ਕਾਮਰਸ ਦੇ ਪ੍ਰਮੁੱਖ ਤੇ ਕਾਰਜਕਾਰੀ ਨਿਦੇਸ਼ਕ ਰਾਜੇਸ਼ ਥਡਾਨੀ ਨੇ ਕਿਹਾ, 'ਲੇਨੋਵੋ ਗਾਹਕਾਂ ਦੇ ਲਈ ਬਿਹਤਰੀਨ ਉਤਪਾਦ ਵਿਕਸਤ ਕਰਨ ਵਿੱਚ ਵਿਸ਼ਵਾਸ ਕਰਦਾ ਹੈ।' ਆਈਡੀਆ ਪੈਡ 510 ਐਸ ਦੀ ਕੀਮਤ 51,099 ਰੁਪਏ ਹੈ ਤੇ ਇਹ ਬਹੁਤ ਤੇਜ਼ੀ ਨਾਲ ਚਾਰਜ ਹੁੰਦਾ ਹੈ ਤੇ ਇਸ ਵਿੱਚ ਹਾਰਮ ਕਾਦੋਨ ਆਈਡੀਆ ਸਿਸਟਮ ਲੱਗਿਆ ਹੈ। ਆਈਡਿਆ ਪੈਡ 710 ਐਸ ਦੀ ਕੀਮਤ 73,930 ਰੁਪਏ ਹੈ। ਵਜਨ ਵਿੱਚ ਬਹੁਤ ਹਲਕੇ ਇਸ ਲੈਪਟਾਪ ਵਿੱਚ 13.3 ਇੰਚ ਦੀ ਫੁੱਲ ਐਚ.ਡੀ. ਸਕਰੀਨ ਤੇ ਆਈ.ਪੀ.ਐਸ. ਪੈਨਲ ਹੈ। ਆਈਡੀਆ ਪੈਡ ਵਾਈ 700 ਦੀ ਕੀਮਤ 1,28,090 ਰੁਪਏ ਹੈ ਤੇ ਇਹ ਇੱਕ ਗੇਮਿੰਗ ਲੈਪਟਾਪ ਹੈ। ਉੱਥੇ ਹੀ, ਆਈਡੀਆ ਪੈਡ 310 ਵਿੱਚ ਫੁੱਲ ਐਚ.ਡੀ. ਸਕਰੀਨ ਡਿਸਪਲੇ ਤੇ 7ਵੇਂ ਜਨਰੇਸ਼ਨ ਦਾ ਇੰਟੇਲ ਸੀ.ਪੀ.ਯੂ. ਲੱਗਿਆ ਹੈ। ਨਾਲ ਹੀ ਇਸ ਵਿੱਚ ਐਨਵੀਡੀਆ ਗ੍ਰਾਫਿਕ ਕਾਰਡ ਵੀ ਹੈ। ਇਸ ਦੀ ਕੀਮਤ 28,390 ਰੁਪਏ ਹੈ। ਮਿਕਸ 310 ਦੀ ਕੀਮਤ 17,490 ਰੁਪਏ ਹੈ, ਜਿਸ ਵਿੱਚ ਡਿਟੈਚਬਲ ਫੁੱਲ ਐਚ.ਡੀ. ਸਕਰੀਨ, 64 ਜੀ.ਬੀ. ਈ.ਐਮ.ਐਮ.ਸੀ. ਸਟੋਰੇਜ ਤੇ 4 ਜੀ.ਬੀ. ਰੈਮ ਲੱਗਿਆ ਹੈ। ਨਵਾਂ ਯੋਗਾ 310 ਦੀ ਕੀਮਤ 40,990 ਰੁਪਏ ਹੈ।