ਨਵੀਂ ਦਿੱਲੀ : ਸੈਮਸੰਗ ਨੇ ਆਖਰਕਾਰ ਆਪਣਾ ਨਵਾਂ ਸਮਾਰਟਫੋਨ ਗਲੈਕਸੀ A8 (2016) ਲਾਂਚ ਕਰ ਦਿੱਤਾ ਹੈ। ਮੈਟਲ ਬਾਡੀ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ 649000 KRW (ਕਰੀਬ 39,000 ਰੁਪਏ) ਹੈ। ਇਸ ਫੋਨ ਦੇ ਪ੍ਰੀ ਆਰਡਰ 1 ਅਕਤੂਬਰ ਤੋਂ ਦੱਖਣੀ ਕੋਰੀਆ ਵਿੱਚ ਸ਼ੁਰੂ ਹੋ ਚੁੱਕੇ ਹਨ।ਭਾਰਤ ਵਿੱਚ ਇਹ ਸਮਾਰਟਫੋਨ ਜਲਦ ਲਾਂਚ ਹੋ ਸਕਦਾ ਹੈ।
ਗਲੈਕਸੀ A8 (2016) ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ ਫੋਨ ਵਿੱਚ ਸੈਮਸੰਗ ਨੇ ਆਪਣਾ ਪ੍ਰੋਸੈਸਰ ਆਕਟਾ ਕੋਰ Exynos 7420 ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੀ ਹੈ।
ਇਸ ਫੋਨ ਵਿੱਚ 5 ਇੰਚ ਦਾ ਡਿਸਪਲੇ ਹੈ, ਜਿਸ ਦੀ ਰਿਜਾਲਿਊਸ਼ਨ 1080×1920 ਪਿਕਸਲ ਹੈ। ਫੋਟੋਗਰਾਫੀ ਦੀ ਗੱਲ ਕਰੀਏ ਤਾਂ ਇਸ ਦਾ ਕੈਮਰਾ ਸ਼ਾਨਦਾਰ ਹੈ। ਫੋਨ ਵਿੱਚ 16 ਮੈਗਾਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਤੇ ਮੈਟਲ ਯੂਨੀਬਾਡੀ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਦੇ ਲਈ 3300mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਵਿੱਚ ਸੈਮਸੰਗ ਪੇ ਦਾ ਆਪਸ਼ਨ ਵੀ ਦਿੱਥਾ ਗਿਆ ਹੈ।