ਨਵੀਂ ਦਿੱਲੀ : ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਨਵਾਂ ਆਨਲਾਈਨ 'ਮਾਰਕਿਟਪਲੇਸ' ਅੱਜ ਸ਼ੁਰੂ ਕੀਤਾ ਹੈ। ਇਸ ਦੀ ਮਦਦ ਨਾਲ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਆਪਸ ਵਿੱਚ ਖਰੀਦੋ-ਫਰੋਖਤ ਕਰ ਸਕਣਗੇ।ਇਸ ਨਵੇਂ ਫੀਚਰ ਨਾਲ ਫੇਸਬੁੱਕ ਸਥਾਨਕ ਆਨਲਾਈਨ ਵਿਕਰੀ ਪਲੇਟਫਾਰਮ ਦੇ ਨਾਲ ਮੁਕਾਬਲੇ ਵਿੱਚ ਆ ਗਿਆ ਹੈ।
ਫੇਸਬੁੱਕ ਨੇ ਕਿਹਾ ਹੈ ਕਿ ਇਸ ਨਵੇਂ ਫੀਚਰ ਦੀ ਮਦਦ ਨਾਲ ਕੰਪਨੀ ਉਸ ਨੂੰ ਅਧਿਕਾਰਤ ਰੂਪ ਦੇ ਰਹੀ ਜੋ ਫੇਸਬੁੱਕ ਗਰੁੱਪ ਦੇ ਜ਼ਰੀਏ ਲੋਕ ਸਾਲਾਂ ਤੋਂ ਕਰ ਰਹੇ ਹਨ।
ਕੰਪਨੀ ਦੀ ਪ੍ਰੋਡਕਟ ਮੈਨੇਜਰ ਕੇਰੀ ਕੂ ਨੇ ਲਿਖਿਆ ਹੈ, 'ਇਹ ਗਤੀਵਿਧੀ ਫੇਸਬੁੱਕ ਗਰੁੱਪ ਵਿੱਚ ਸ਼ੁਰੂ ਹੋਈ ਤੇ ਤੇਜ਼ੀ ਨਾਲ ਵਧੀ। ਹਰ ਮਹੀਨੇ 45 ਕਰੋੜ ਤੋਂ ਵੱਧ ਲੋਕ ਇਨ੍ਹਾਂ ਖਰੀਦੋ-ਫਰੋਖਤ ਗਰੁੱਪਾਂ ਵਿੱਚ ਆਉਂਦੇ ਹਨ।'