ਨਵੀਂ ਦਿੱਲੀ: ਐਲਜੀ ਭਾਰਤੀ ਬਾਜ਼ਾਰ ‘ਚ ਇੱਕ ਨਵਾਂ ਸਮਾਰਟਫ਼ੋਨ ਲੈ ਕੇ ਆ ਰਹੀ ਹੈ। LG W Series ਦੇ ਫ਼ੋਨ ਦੀ ਲੌਂਚਿੰਗ ਡੇਟ ਕੰਪਨੀ ਨੇ ਐਲਾਨ ਦਿੱਤੀ ਹੈ। ਕੰਪਨੀ ਇਸ ਫੋਨ ਨੂੰ 26 ਜੂਨ ਨੂੰ ਲੌਂਚ ਕਰੇਗੀ। ਫ਼ੋਨ ‘ਚ ਕਈ ਬਿਹਤਰੀਨ ਫੀਚਰਸ ਹਨ ਜੋ ਯੂਜ਼ਰਸ ਨੂੰ ਕਾਫੀ ਪਸੰਦ ਆ ਸਕਦੇ ਹਨ।

ਫ਼ੋਨ ‘ਚ ਆਰਟੀਸ਼ੀਸ਼ੀਅਲ ਇੰਟੈਲੀਜੇਂਸ ਸਪੋਰਟ ਟ੍ਰਿਪਲ ਰੀਅਰ ਕੈਮਰਾ ਹੈ। ਫ਼ੋਨ ‘ਚ ਰਾਤ ਦੇ ਸਮੇਂ ਘੱਟ ਲਾਈਟ ‘ਚ ਵੀ ਤਸਵੀਰ ਕਲਿੱਕ ਕਰਨ ਲਈ ਖਾਸ ਫੀਚਰ ਦਿੱਤਾ ਗਿਆ ਹੈ ਜਿਸ ‘ਚ ਘੱਟ ਰੋਸ਼ਨੀ ‘ਚ ਵੀ ਚੰਗੀ ਤਸਵੀਰ ਖਿੱਚੀ ਜਾ ਸਕੇਗੀ। ਇਸ ‘ਚ ਇੱਕ ਹੋਰ ਖਾਸ ਫੀਚਰ ਦਿੱਤਾ ਗਿਆ ਹੈ, ਜਿਸ ‘ਚ ਯੂਜ਼ਰਸ ਆਪਣੇ ਮੁਤਾਬਕ ਨੌਚ ਡਿਸਪਲੇਅ ਦਾ ਸਾਈਜ਼ ਬਦਲ ਸਕਦੇ ਹਨ।

ਕੰਪਨੀ ਦਾ ਦਾਅਵਾ ਹੈ ਕਿ ਏਆਈ ਸਪੋਰਟ ਕੈਮਰੇ ਦਾ ਕਾਰਨ ਫ਼ੋਨ ‘ਚ ਫੋਟੋਗ੍ਰਾਫੀ ਕਰਨ ਲਈ ਕਈ ਮੋਡ ਦਿੱਤੇ ਗਏ ਹਨ। ਫ਼ੋਨ ‘ਚ 12nm ਦਾ octa-core ਪ੍ਰੋਸੈਸਰ ਦਿੱਤਾ ਹੈ। ਫ਼ੋਨ ਤਿੰਨ ਰੰਗਾਂ ‘ਚ ਉਪਲਬਧ ਹੋਵੇਗਾ। ਜਿਸ ਦੀ ਕੀਮਤ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਹੋ ਸਕਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਇੱਕ ਬਜਟ ਫ਼ੋਨ ਹੋਵੇਗਾ ਜਿਸ ਲਈ ਯੂਜ਼ਰਸ ਦੀ ਜੇਬ ‘ਤੇ ਜ਼ਿਆਦਾ ਭਾਰ ਨਹੀਂ ਪਵੇਗਾ।