ਕਿਵੇਂ ਵਰਤੀਏ ਯੋਨੋ ਐਪ?
- ਐਪ ਡਾਊਨਲੋਡ ਕਰਨ ਤੋਂ ਬਾਅਦ ਨੈੱਟਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਤੋਂ ਲਾਗ ਇਨ ਕਰੋ।
- ਐਪ ਦੇ ਇਲਾਵਾ ਐਸਬੀਆਈ ਯੋਨੋ ਦੀ ਵੈੱਬਸਾਈਟ ਜ਼ਰੀਏ ਵੀ ਕੈਸ਼ ਕਢਵਾਇਆ ਜਾ ਸਕਦਾ ਹੈ। ਇੱਥੇ ਟੂ ਫੈਕਟਰ ਅਥੈਂਟੀਫਿਕੇਸ਼ਨ ਹੋਏਗੀ।
- ਇਸ ਦੇ ਬਾਅਦ 6 ਨੰਬਰਾਂ ਦਾ ਟ੍ਰਾਂਜ਼ੈਕਸ਼ਨ ਬਣਾਉਣਾ ਹੁੰਦਾ ਹੈ ਤੇ ਇਸ ਨੂੰ ਯੋਨੋ ਆਪ ਵਿੱਚ ਐਂਟਰ ਕਰਨਾ ਹੁੰਦਾ ਹੈ।
- ਇਸ ਦੇ ਬਾਅਦ 6 ਅੰਕਾਂ ਦਾ ਰੈਫਰੈਂਸ ਨੰਬਰ SMS ਜ਼ਰੀਏ ਆਏਗਾ। ਇਸ ਨੂੰ ਏਟੀਐਮ ਵਿੱਚ ਐਂਟਰ ਕਰੋ। ਇਸ ਰੈਫਰੈਂਸ ਨੰਬਰ ਦੀ ਮਿਆਦ 30 ਮਿੰਟ ਹੋਏਗੀ। ਇਸ ਦੇ ਅੰਦਰ ਹੀ ਏਟੀਐਮ ਤੋਂ ਪੈਸੇ ਨਿਕਲਦੇ ਹਨ।
ਕੈਰਡਲੈੱਸ ਟ੍ਰਾਂਜ਼ੈਕਸ਼ਨ ਜ਼ਰੀਏ ਇੱਕ ਦਿਨ ਵਿੱਚ ਐਸਬੀਆਈ ਏਟੀਐਮ ਤੋਂ ਸਿਰਫ 20 ਹਜ਼ਾਰ ਰੁਪਏ ਹੀ ਕੱਢੇ ਜਾ ਸਕਦੇ ਹਨ। ਇੱਕ ਵਾਰ 'ਚ ਘੱਟੋ-ਘੱਟ 500 ਰੁਪਏ ਤੇ ਵੱਧ ਤੋਂ ਵੱਧ 10 ਹਜ਼ਾਰ ਰੁਪਏ ਨਿਕਲਦੇ ਹਨ। ਹਾਲੇ ਤਕ ਸਿਰਫ 16,500 ਏਟੀਐਮ ਹੀ ਅਜਿਹੇ ਹਨ, ਜਿੱਥੇ ਲੋਕ ਇਸ ਸੁਵਿਧਾ ਦਾ ਲਾਭ ਚੁੱਕ ਸਕਦੇ ਹਨ।
ਇਸ ਤੋਂ ਇਲਾਵਾ ICICI ਬੈਂਕ ਵਿੱਚ ਵੀ ਐਸਬੀਆਈ ਵਾਂਗ ਕਾਰਡਲੈਸ ਟਰਾਂਜ਼ੈਕਸ਼ਨ ਦੀ ਸੁਵਿਧਾ ਹੈ ਪਰ ਇੱਥੇ ਕਿਸੇ ਐਪ ਦੀ ਲੋੜ ਨਹੀਂ। ਇਸ ਬੈਂਕ ਦੇ ਗਾਹਕ ਸਿੱਧੇ ਏਟੀਐਮ ਜਾ ਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ। ਸਿਰਫ ਉਹੀ ਗਾਹਕ ਲਾਹਾ ਲੈ ਸਕਦੇ ਹਨ ਜਿਨ੍ਹਾਂ ਕੋਲ ICICI ਬੈਂਕ ਵਿੱਚ ਸੇਵਿੰਗ ਖ਼ਾਤਾ ਨਹੀਂ। ਇੱਕ ਵਾਰ ਵਿੱਚ ਵੱਧ ਤੋਂ ਵੱਧ 10 ਹਜ਼ਾਰ ਤੇ ਇੱਕ ਦਿਨ ਵਿੱਚ 20 ਹਜ਼ਾਰ ਰੁਪਏ ਇਸ ਤਰੀਕੇ ਨਾਲ ਕਢਾਏ ਜਾ ਸਕਦੇ ਹਨ। ਮਹੀਨੇ ਵਿੱਚ 25 ਹਜ਼ਾਰ ਤੋਂ ਵੱਧ ਪੈਸੇ ਨਹੀਂ ਕੱਢੇ ਜਾ ਸਕਦੇ। ਹਰ ਟ੍ਰਾਂਜ਼ੈਕਸ਼ਨ ਲਈ 25 ਰੁਪਏ ਫੀਸ ਵੀ ਲੱਗੇਗੀ।
ICICI ਬੈਂਕ ਤੋਂ ਕਾਰਡਲੈਸ ਟ੍ਰਾਂਜ਼ੈਕਸ਼ਨ ਕਰਨ ਲਈ ਵੈੱਬਸਾਈਟ 'ਤੇ ਨੈੱਟਬੈਂਕਿੰਗ ਜ਼ਰੀਏ ਲਾਗ ਇਨ ਕਰੋ। ਇਸ ਤੋਂ ਬਾਅਦ ਇੱਥੇ ਕਾਰਡਲੈਸ ਟ੍ਰਾਂਜ਼ੈਕਸ਼ਨ ਸਟਾਰਟ ਕਰੋ। ਪਹਿਲਾਂ ਜਿਸ ਵਿਅਕਤੀ ਨੂੰ ਪੈਸੇ ਭੇਜਣੇ ਹਨ, ਬੈਨੇਫਿਸ਼ਰੀ ਵਜੋਂ ਉਸ ਦਾ ਨਾਂ ਤੇ ਮੋਬਾਈਲ ਨੰਬਰ ਭਰੋ। ਇਸ ਤੋਂ ਬਾਅਦ 4 ਅੰਕਾਂ ਦਾ ਨੰਬਰ ਮਿਲੇਗਾ ਤੇ ਬੈਨੇਫਿਸ਼ਰੀ ਨੂੰ ਵੀ 6 ਅੰਕਾਂ ਦਾ ਨੰਬਰ ਮਿਲੇਗਾ। ਇਨ੍ਹਾਂ ਦੋਵਾਂ ਨੰਬਰਾਂ ਨੂੰ ਏਟੀਐਮ ਵਿੱਚ ਭਰ ਕੇ ਪੈਸੇ ਕੱਢੇ ਜਾ ਸਕਦੇ ਹਨ। ਇਸ ਤੋਂ ਇਲਾਵਾ ਐਕਸਿਸ ਬੈਂਕ ਵਿੱਚ ਵੀ ਇਸ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ।