ਐਲਜੀ ਦਾ ਡਬਲ ਕੈਮਰਿਆਂ ਵਾਲਾ LG V30+ ਲਾਂਚ, ਕੀਮਤ 44,990
ਏਬੀਪੀ ਸਾਂਝਾ | 14 Dec 2017 01:46 PM (IST)
ਨਵੀਂ ਦਿੱਲੀ: ਐਲਜੀ ਨੇ ਆਪਣੀ ਵੀ ਸੀਰੀਜ਼ ਦਾ ਨਵਾਂ ਸਮਾਰਟਫੋਨ LG V30+ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਵਿੱਚ ਫੁੱਲਵਿਜ਼ਨ ਡਿਸਪਲੇ ਹੈ। ਇਸ ਤੋਂ ਇਲਾਵਾ ਪਿੱਛੇ ਦੋ ਕੈਮਰੇ ਹਨ। ਇਸ ਸਮਾਰਟਫੋਨ ਵਿੱਚ ਬੈਂਗ ਐਂਡ ਓਲਿਊਫਸਨ ਦਾ 32-ਬਿੱਟ ਹਾਈ-ਫਾਈ ਕਵਾਰਡ DAC ਦਿੱਤਾ ਗਿਆ ਹੈ। ਇਸ ਦੇ ਨਾਲ ਸ਼ਾਨਦਾਰ ਸਾਉਂਡ ਕਵਾਲਿਟੀ ਆਉਂਦੀ ਹੈ। LG V30+ IP68 ਸਰਟੀਫਾਈਡ ਹੈ ਜਿਸ ਦਾ ਮਤਲਬ ਹੈ ਕਿ ਇਹ ਸਮਾਰਟਫੋਨ ਵਾਟਰ ਤੇ ਡਸਟ ਪਰੂਫ ਹੈ। LG V30+ ਦੀ ਕੀਮਤ ਭਾਰਤ 44,990 ਰੱਖੀ ਗਈ ਹੈ। ਇਸ ਨੂੰ ਸੋਮਵਾਰ 18 ਦਸੰਬਰ ਤੋਂ ਅਮੇਜ਼ਨ 'ਤੇ ਖਰੀਦਿਆ ਜਾ ਸਕਦਾ ਹੈ। ਡਬਲ ਸਿਮ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 7.1 ਨੌਗਟ 'ਤੇ ਚੱਲਦਾ ਹੈ। ਇਸ ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ QH+ 1440x2880 ਪਿਕਸਲ ਹੈ। ਇਸ ਦੇ ਨਾਲ ਹੀ ਇਹ ਸਕਰੀਨ ਫੁੱਲਵਿਜ਼ਨ OLED ਹੈ ਜੋ ਕੌਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਔਕਟਾਕੋਰ ਕਵਾਲਕੌਮ ਸਨੈਪਡ੍ਰੈਗਨ 835 ਤੇ 4 ਜੀਬੀ ਰੈਮ ਦਿੱਤੀ ਗਈ ਹੈ। ਇਸ ਵਿੱਚ ਫਿੰਗਰ ਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ਦਾ ਕੈਮਰਾ 16 ਮੈਗਾਪਿਕਸਲ ਦਾ ਹੈ। ਦੂਜਾ 13 ਮੈਗਾਪਿਕਸਲ। ਤੀਜਾ ਫਰੰਟ ਫੇਸਿੰਗ ਕੈਮਰਾ 5 ਮੈਗਾਪਿਕਸਲ ਦਾ ਹੈ। LG V30+ ਵਿੱਚ ਸਟੋਰੇਜ਼ 128 ਜੀਬੀ ਦੀ ਹੈ ਇਸ ਨੂੰ 2 ਟੀਬੀ ਤੱਕ ਵਧਾਇਆ ਵੀ ਜਾ ਸਕਦਾ ਹੈ। ਜੀਪੀਐਸ ਤੋਂ ਇਲਾਵਾ ਇਸ ਵਿੱਚ 3300 ਐਮਏਐਚ ਦੀ ਬੈਟਰੀ ਵੀ ਦਿੱਤੀ ਗਈ ਹੈ।