ਮੁੰਬਈ: ਭਾਰਤ ‘ਚ ਮੌਜੂਦ ਟੈਲੀਕਾਮ ਕੰਪਨੀਆਂ ‘ਚ ਲੋਕਾਂ ਨੂੰ ਆਪਣਾ ਬਣਾਉਣ ਦੀ ਜੰਗ ਚੱਲ ਰਹੀ ਹੈ। ਜਿੱਥੇ ਲੋਕਾਂ ਨੂੰ ਹਰ ਰੋਜ਼ ਨਵੇਂ-ਨਵੇਂ ਪਲਾਨ ਦੇ ਕੇ ਭਰਮਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਕੰਪਨੀਆਂ ਨੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੀ ਵੱਖਰੀ ਯੋਜਨਾ ਬਣਾਈ ਹੈ। ਜੀ ਹਾਂ, ਹੁਣ ਏਅਰਟੇਲ, ਵੋਡਾਫੋਨ ਤੇ ਬੀਐੱਸਐੱਨਐੱਲ ਆਪਣੇ ਗਾਹਕਾਂ ਨੂੰ ਐਮੇਜ਼ਨ ਪ੍ਰਾਈਮ ਤੇ ਨੈੱਟਫ਼ਲਿਕਸ ਦੀ ਇੱਕ ਸਾਲ ਦੀ ਮੁਫ਼ਤ ਸਬਸਕ੍ਰਿਪਸ਼ਨ ਦੇ ਰਹੀਆਂ ਹਨ। ਇਸ ਦੀ ਸ਼ੁਰੂਆਤ ਪਹਿਲਾਂ ਵੋਡਾਫੋਨ ਅਤੇ ਫੇਰ ਏਅਰਟੇਲ ਨੇ ਕੀਤੀ ਸੀ। ਹੁਣ ਇਸ ਦੌੜ ‘ਚ ਬੀਐਸਐਨਐਲ ਵੀ ਸ਼ਾਮਲ ਹੋ ਗਿਆ ਹੈ।
ਹਾਲ ਹੀ ‘ਚ ਬੀਐਸਐਨਐਲ ਵੀ ਆਪਣੇ ਪੋਸਟਪੇਡ ਗਾਹਕਾਂ ਨੂੰ 999 ਰੁਪਏ ਦੇ ਪਲਾਨ ਨਾਲ ਇੱਕ ਸਾਲ ਦੀ ਐਮੇਜ਼ਨ ਪ੍ਰਾਈਮ ਤੇ ਨੈੱਟਫ਼ਲਿਕਸ ਦਾ ਮੁਫ਼ਤ ਸਬਸਕ੍ਰਿਪਸ਼ਨ ਦੇ ਰਿਹਾ ਹੈ। ਕਿਹੜੀ ਕੰਪਨੀ ਦੀ ਕੀ ਹੈ ਪਲਾਨਿੰਗ ਆਓ ਤੁਹਾਨੂੰ ਦੱਸੀਏ-
- ਏਅਰਟੇਲ: ਭਾਰਤੀ ਏਅਰਟੇਲ ਆਪਣੇ ਪੋਸਟਪੇਡ ਯੂਜ਼ਰਸ ਨੂੰ ਐਮਜ਼ੌਨ ਪ੍ਰਾਈਮ ਦੀ ਸੁਵੀਧਾ ਦੇ ਰਿਹਾ ਹੈ। ਯੂਜ਼ਰਸ ਨੂੰ ਇਨ੍ਹਾਂ ਦੇ ਲਈ 499 ਜਾਂ ਇਸ ਤੋਂ ਵੱਧ ਮੁੱਲ ਦਾ ਪਲਾਨ ਲੈਣਾ ਪਵੇਗਾ। ਜਦਕਿ 399 ਰੁਪਏ ਦੇ ਪਲਾਨ ‘ਤੇ ਇਹ ਆਫਰ ਨਹੀਂ ਹੈ। ਸਬਸਕ੍ਰਿਪਸ਼ਨ ਲੈਣ ਲਈ ਤੁਹਾਨੂੰ ਮਾਈ ਏਅਰਟੇਲ ਐੱਪ ‘ਤੇ ਕਲਿੱਕ ਕਰਨਾ ਪਵੇਗਾ। ਜਿਸ ਤੋਂ ਬਾਅਦ ਐਮੇਜ਼ਨ ਪ੍ਰਾਈਮ ‘ਤੇ ਕਲੀਕ ਕਰਕੇ ਸਬਸਕ੍ਰਿਪਸ਼ਨ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਬ੍ਰਾਂਡਬੈਂਡ ‘ਚ 1999 ਦਾ ਪਲਾਨ ਕੋਈ ਗਾਹਕ ਲੈਂਦਾ ਹੈ ਤਾਂ ਉਸ ਨੂੰ ਇਸ ਆਫਰ 3 ਮਹੀਨਿਆਂ ਲਈ ਮਿਲੇਗਾ।
- ਵੋਡਾਫੋਨ: ਵਡਾਫੋਨ 399 ਜਾਂ ਇਸ ਤੋਂ ਉਤੇ ਦੇ ਪਲਾਨ ਦੇ ਨਾਲ ਇੱਕ ਸਾਲ ਦਾ ਫ੍ਰੀ ਸਬਸਕ੍ਰਿਪਸ਼ਨ ਦੇ ਰਿਹਾ ਹੈ। ਪਲਾਨ ‘ਚ 40 ਜੀਬੀ ਡੇਟਾ ਅਤੇ ਰੋਲਓਵਰ ਵੀ ਮਿਲੇਗਾ। ਜੇਕਰ ਹਾਕ 1,999 ਰੁਪਏ ਦਾ ਰੇਡ ਪੋਸਟਪੇਡ ਪਲਾਨ ਲੈਂਦੇ ਹਨ ਤਾਂ ਉਨ੍ਹਾਂ ਨੂੰ ਨੈੱਟਫ਼ਲਿਕਸ ਦੀ 3 ਮਹੀਨਿਆਂ ਦੀ ਸਬਸਕ੍ਰਿਪਸ਼ਨ ਫ੍ਰੀ ਮਿਲ ਰਹੀ ਹੈ। 2,999 ਰੁਪਏ ਪਲਾਨ ਦੇ ਨਾਲ ਇੱਕ ਸਾਲ ਦਾ ਨੈਟਫਲੀਕਸ ਮਿਲਦਾ ਹੈ।
- ਬੀਐਸਐਨਐਲ: BSNL ਨੇ ਆਪਣੇ ਗਾਹਕਾਂ ਨੂੰ 399 ਜਾਂ ਉਸ ਤੋਂ ਵੱਧ ਦਾ ਪਲਾਨ ਯੂਜ਼ ਕਰਨ ‘ਤੇ ਐਮੇਜ਼ਨ ਪ੍ਰਾਈਮ ਦੀ ਮੈਂਬਰਸ਼ਿਪ ਦੇਣ ਦਾ ਪਲਾਨ ਜਾਰੀ ਕੀਤਾ ਹੈ। ਇਹ ਆਫਰ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਨੇ ਬ੍ਰਾਡਬੈਂਡ ਪਲਾਨ ਅਤੇ ਮਹੀਨਾਵਾਰ ਪਲਾਨ 745 ਰੁਪਏ ਅਤੇ ਇਸ ਤੋਂ ਵੱਧ ਦਾ ਲਿਆ ਹੈ। ਇਸ ਦੇ ਲਈ ਗਾਹਕ BSNL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਸਬਸਕ੍ਰੀਪਸ਼ਨ ਹਾਸਲ ਕੀਤੇ ਜਾ ਸਕਦੇ ਹਨ।