ਨਵੀਂ ਦਿੱਲੀ: ਐਪਲ ਜਲਦੀ ਹੀ ਹਾਏਐਂਡ ਫਲੈਗਸ਼ੀਪ ਆਈਫੋਨ iPhone XS, XS Max ਅਤੇ XR ਹੁਣ ਭਾਰਤ ‘ਚ ਹੀ ਬਣ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਕਿਯੂਪਰਟਿਨੋਂ ਹੁਣ ਭਾਰਤ ‘ਚ ਇਨ੍ਹਾਂ ਫੋਨਾਂ ਨੂੰ ਬਣਾਉਣਾ ਚਾਹੁੰਦਾ ਹੈ ਤਾਂ ਜੋ ਫੋਨ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾ ਸਕੇ ਅਤੇ ੲਸਿ ਦੀ ਵਿੱਕਰੀ ‘ਚ ਵਾਧਾ ਹੋ ਸਕੇ।
ਐਪਲ ਸਪਲਾਇਅਰ ਫਾਕਸਕਾਨ ਨੇ ਕਿਹਾ ਕਿ ਉਹ ਭਾਰਤ ‘ਚ ਜਲਦੀ ਹੀ ਇਸ ਦੀ ਪਲਾਨਿੰਗ ਦੇ ਲਈ ਆਉਣ ਵਾਲਾ ਹੈ। ਇਸ ਦੇ ਨਾਲ ਹੀ ਮੈਨੂਫੇਕਚਰਿੰਗ ਬੇਸ ਨੂੰ ਵੀ ਸ਼ਿਫਟ ਕਰਨ ਦੀ ਵੀ ਪਲਾਨਿੰਗ ਕਰ ਰਹੀ ਹੈ। ਦ ਵਾਲ ਸਟ੍ਰੀਟ ਜਨਰਲ ਦੀ ਇੱਕ ਰਿਪੋਰਟ ਮੁਤਾਬਕ ਫਾਕਸਕਾਨ ਦੇ ਸੀਨੀਅਰ ਅਧਿਕਾਰੀ ਜਲਦੀ ਹੀ ਭਾਰਤ ਆ ਕੇ ਇਸ ਬਾਰੇ ਫੈਸਲਾ ਲੈ ਸਕਦੇ ਹਨ।
ਭਾਰਤ ‘ਚ ਲੋ ਐਂਡ ਐਪਲ ਆਈਫੋਨ 6ਐਸ ਅਤੇ ਆਈਫੋਨ ਐਸਈ ਨੂੰ ਪਹਿਲਾਂ ਹੀ ਵਿਸਟ੍ਰਾਨ ਦੇ ਜਰੀਏ ਅਸੈਂਬਲ ਕੀਤਾ ਜਾਂਦਾ ਹੈ। ਹੁਣ ਇਨ੍ਹਾਂ ਸਲਾਰਫੋਨਾਂ ਨੂੰ ਹਾਏਐਂਡ ਰਾਹੀਂ ਅਸੈਂਬਲ ਕੀਤਾ ਜਾਵੇਗਾ। ਫਾਕਸਕਾਨ ਪਲਾਂਟ ਨੂੰ ਭਾਰਤ ‘ਚ ਤਮਿਲਨਾਇਡੂ ਦੇ ਸ਼੍ਰੀਪੇਰੁਮਬੁਦੁਰ ‘ਚ ਲਗਾਇਆ ਜਾ ਸਕਦਾ ਹੈ। ਫਾਕਸਕਾਨ ਪਹਿਲਾਂ ਸ਼ਿਓਮੀ ਕਾਰਪ ਦੇ ਫੋਨ ਬਣਾਉਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਰੋਜ਼ਗਾਰ ਮਿਲਣ ਦੇ ਮੌਕੇ ਮਿਲਣਗੇ।