ਨਵੀਂ ਦਿੱਲੀ: ਜੇ ਤੁਸੀਂ ਆਪਣੇ ਫੋਨ ਵਿੱਚ ਫੇਸਬੁੱਕ ਐਪ ਇੰਸਟਾਲ ਨਹੀਂ ਕੀਤੀ ਤੇ ਕਿਸੇ ਹੋਰ ਤਰੀਕੇ ਨਾਲ ਇਸ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰਦੇ ਤਾਂ ਤੁਹਾਡੇ ਲਈ ਹੈਰਾਨ ਕਰਨ ਵਾਲੀ ਖ਼ਬਰ ਹੈ। ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇ ਤੁਸੀਂ ਇਸ ਪਲੇਟਫਾਰਮ ’ਤੇ ਨਹੀਂ ਵੀ ਹੋ ਤਾਂ ਵੀ ਤੁਹਾਡੇ ਦੋਸਤ ਤੁਹਾਡੀ ਜਾਣਕਾਰੀ ਲੀਕ ਕਰ ਰਹੇ ਹਨ। ਯੂਨੀਵਰਸਿਟੀ ਆਫ ਵਰਮਾਂਟ ਅਮਰੀਕਾ ਤੇ ਯੂਨੀਵਰਸਿਟੀ ਆਫ ਐਡੀਲੇਡ ਆਸਟ੍ਰੇਲੀਆ ਨੇ ਇਸ ਖੋਜ ਦਾ ਖ਼ੁਲਾਸਾ ਕੀਤਾ ਹੈ।
ਖੋਜ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਿਅਕਤੀ ਸੋਸ਼ਲ ਮੀਡੀਆ ਪਲੇਟਫਾਰਮ ਛੱਡ ਦਿੰਦਾ ਹੈ ਜਾਂ ਕਦੀ ਉਸ ਨਾਲ ਜੁੜਦਾ ਹੀ ਨਹੀਂ, ਫਿਰ ਵੀ ਆਨਲਾਈਨ ਪੋਸਟ ਤੇ ਉਸ ਦੇ ਦੋਸਤਾਂ ਦੀਆਂ ਲਿਖੀਆਂ ਪੋਸਟਾਂ ਉਸ ਵਿਅਕਤੀ ਦੀ 95 ਫੀਸਦੀ ਜਾਣਕਾਰੀ ਲੀਕ ਕਰਦੀਆਂ ਹਨ। ਇਸ ਗੱਲ ਦੀ ਤਸਦੀਕ ਕਰਨ ਲਈ ਵਿਗਿਆਨੀਆਂ ਨੇ ਕੁੱਲ 30 ਮਿਲੀਅਨ ਜਨਤਕ ਪੋਸਟਾਂ ਤੇ 13905 ਟਵਿੱਟਰ ਯੂਜ਼ਰਸ ਦਾ ਡੇਟਾ ਕੱਢਿਆ।
ਇਸ ਡੇਟਾ ਦੀ ਮਦਦ ਨਾਲ ਕਿਸੇ ਟਵੀਟ ਤੋਂ ਮਿਲੀ ਜਾਣਕਾਰੀ ਜਾਂ ਫਿਰ 8 ਜਾਂ 9 ਲੋਕਾਂ ਤੋਂ ਟਵੀਟ ਜ਼ਰੀਏ ਕਿਸੇ ਵਿਅਕਤੀ ਬਾਰੇ ਪਤਾ ਲਾਇਆ ਜਾ ਸਕਦਾ ਹੈ। ਦਰਅਸਲ ਜਦੋਂ ਤੁਸੀਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਈਨਅੱਪ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਣਕਾਰੀ ਦਿੱਤੀ ਹੈ ਪਰ ਇਸ ਦੇ ਨਾਲ-ਨਾਲ ਤੁਸੀਂ ਆਪਣੇ ਦੋਸਤਾਂ ਦੀ ਜਾਣਕਾਰੀ ਵੀ ਲੀਕ ਕਰ ਰਹੇ ਹੋ।
ਅਜਿਹਾ ਮਾਹਰ ਜੇਮਸ ਬਾਗਰੋ ਦਾ ਮੰਨਣਾ ਹੈ ਜੋ ਖ਼ੁਦ ਇਸ ਖੋਜ ਦਾ ਹਿੱਸਾ ਹਨ। ਇਸ ਖੋਜ ਵਿੱਚ ਦੱਸਿਆ ਗਿਆ ਹੈ ਕਿ ਇੱਕ ਕੰਪਨੀ, ਸਰਕਾਰ ਜਾਂ ਅਦਾਕਾਰ ਕਿਸੇ ਵੀ ਯੂਜ਼ਰ ਬਾਰੇ ਉਸ ਸਿਆਸਤ ਵਿੱਚ ਦਿਲਚਸਪੀ, ਪਸੰਦੀਦਾ ਪ੍ਰੋਡਕਟ, ਧਾਰਮਕ ਸਬੰਧ ਜਾਂ ਕਿਸੇ ਹੋਰ ਗੱਲ ਦਾ ਪਤਾ ਕਰ ਸਕਦੇ ਹੋ ਜਿਸ ਵਿੱਚ ਉਨ੍ਹਾਂ ਦੇ ਦੋਸਤਾਂ ਜ਼ਰੀਏ ਜਾਣਕਾਰੀ ਸ਼ੇਅਰ ਕੀਤੀ ਗਈ ਹੁੰਦੀ ਹੈ।
ਇਨ੍ਹਾਂ ਵਿੱਚ ਉਹ ਲੋਕ ਵੀ ਮੌਜੂਦ ਹੁੰਦੇ ਹਨ ਜਿਨ੍ਹਾਂ ਫੇਸਬੁੱਕ ’ਤੇ ਕਦੀ ਖ਼ਾਤਾ ਵੀ ਨਹੀਂ ਬਣਾਇਆ ਹੁੰਦਾ। ਇੱਕ ਪ੍ਰੋਫੈਸਰ ਨੇ ਕਿਹਾ ਕਿ ਸੋਸ਼ਲ ਨੈਟਵਰਕ ’ਤੇ ਕੁਝ ਨਹੀਂ ਛੁਪਾਇਆ ਜਾ ਸਕਦਾ। ਇਕ ਹੋਰ ਮਾਹਰ ਦਾ ਮੰਨਣਾ ਸੀ ਕਿ ਕਈ ਲੋਕ ਤੁਹਾਡੀ ਪ੍ਰਈਵੇਸੀ ਕੰਟਰੋਲ ਕਰ ਰਹੇ ਹਨ।