ਚੰਡੀਗੜ੍ਹ: ਏਸ਼ੀਅਨ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਏਸ਼ੀਅਨ ਐਨਸੀਏਪੀ) ਨੇ ਭਾਰਤ ਵਿੱਚ ਬਣੀ ਰੈਨੌ ਕਵਿੱਡ ਦਾ ਕ੍ਰੈਸ਼ ਟੈਸਟ ਕੀਤਾ ਹੈ ਜਿਸ ਵਿੱਚ ਸੁਰੱਖਿਆ ਦਾ ਮਾਮਲੇ ’ਚ ਰੈਨੌ ਕਵਿੱਡ ਨੂੰ ਜ਼ੀਰੋ ਸਟਾਰ ਰੇਟਿੰਗ ਦਿੱਤੀ ਗਈ ਹੈ। ਇਹ ਕ੍ਰੈਸ਼ ਟੈਸਟ ਭਾਰਤ ਵਿੱਚੋਂ ਬਣ ਕੇ ਇੰਡੋਨੇਸ਼ੀਆ ਵਿੱਚ ਐਸਕਪੋਰਟ ਹੋਈ ਰੈਨੌ ਕਵਿੱਡ ’ਤੇ ਕੀਤਾ ਗਿਆ ਸੀ।

ਅਜਿਹਾ ਪਹਿਲੀ ਵਾਰ ਨਹੀਂ ਜਦੋਂ ਮੇਕ-ਇਨ-ਇੰਡੀਆ ਰੈਨੌ ਕਵਿੱਡ ਨੂੰ ਜ਼ੀਰੋ ਸਟਾਰ ਰੇਟਿੰਗ ਮਿਲੀ ਹੋਏ। ਇਸ ਤੋਂ ਪਹਿਲਾਂ 2016 ਵਿੱਚ ਵੀ ਗਲੋਬਲ ਐਨਸੀਏਪੀ ਦੇ ਕ੍ਰੈਸ਼ ਟੈਸਟ ਵਿੱਚ ਵੀ ਰੈਨੌ ਕਵਿੱਡ ਦਾ ਪ੍ਰਦਰਸ਼ਨ ਖਰਾਬ ਹੀ ਰਿਹਾ ਸੀ। ਕਾਫ਼ੀ ਸੁਧਾਰ ਕਰਨ ਦੇ ਬਾਅਦ ਇਸ ਨੂੰ ਇੱਕ ਸਟਾਰ ਰੇਟਿੰਗ ਦਿੱਤੀ ਗਈ ਸੀ।

ਪਿਛਲੇ ਸਾਲ ਯਾਤਰੀ ਸੁਰੱਖਿਆ ਦੇ ਮਾਮਲੇ ਵਿੱਚ ਬ੍ਰਾਜ਼ੀਲ ਵਿੱਚ ਮਿਲਣ ਵਾਲੀ ਰੈਨੌ ਕਵਿੱਡ ਨੂੰ 3 ਸਟਾਰ ਰੇਟਿੰਗ ਮਿਲੀ ਹੈ। ਇਸ ਰੈਨੌ ਕਵਿਡ ਵਿੱਚ ਚਾਰ ਏਅਰਬੈਗ, ਏਬੀਐਸ, ਈਬੀਡੀ ਤੇ ਆਈਐਸਓਫਿਕਸ ਚਾਈਲਡ ਸੀਟ ਐਂਕਰ ਨੂੰ ਸਟੈਂਡਰਡ ਰੱਖਿਆ ਗਿਆ ਸੀ ਜਦਕਿ ਮੇਕ-ਇਨ-ਇੰਡੀਆ ਰੈਨੌ ਕਵਿੱਡ ਵਿੱਚ ਸਿਰਫ ਆਪਸ਼ਨਲ ਡ੍ਰਾਈਵਰ ਏਅਰਬੈਗ ਹੀ ਦਿੱਤਾ ਗਿਆ ਹੈ।

ਬ੍ਰਾਜ਼ੀਲ ਵਿੱਚ ਉਪਲੱਬਧ ਰੈਨੌ ਭਾਰਤੀ ਮਾਡਲ ਤੋਂ ਵਧੇਰੇ ਭਾਰੀ ਹੈ। ਕ੍ਰੈਸ਼ ਟੈਸਟ ਵਿੱਚ ਜ਼ਿਆਦਾ ਰੇਟਿੰਗ ਦਿਵਾਉਣ ਦੀ ਇਹ ਇੱਕ ਅਹਿਮ ਵਜ੍ਹਾ ਹੈ।  ਬ੍ਰਾਜ਼ੀਲ ਮਾਡਲ ਦੀ ਵਜ਼ਨ 992 ਕਿੱਲੋ ਹੈ ਜਦਕਿ ਭਾਰਤੀ ਕਵਿੱਡ ਦਾ ਵਜ਼ਨ 770 ਕਿੱਲੋ ਹੈ।