ਨਵੀਂ ਦਿੱਲੀ: ਛੇਤੀ ਹੀ ਬੀ.ਐਸ.-6 ਤੇ ਨਵੇਂ ਸੁਰੱਖਿਆ ਨਿਯਮ ਲਾਗੂ ਹੋਣ ਵਾਲੇ ਹਨ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਮਹਿੰਦਰਾ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਕੁਝ ਘੱਟ-ਸਮਰੱਥ ਕਾਰਾਂ ਨੂੰ ਬੰਦ ਕਰ ਸਕਦੀ ਹੈ।
ਚਰਚਾ ਹੈ ਕਿ ਕੰਪਨੀ ਨੂਵੋਸਪੋਰਟ, ਵੇਰਿਟੋ ਵਾਈਬ ਤੇ ਜ਼ਾਈਲੋ ਨੂੰ ਬੰਦ ਕਰ ਸਕਦੀ ਹੈ, ਇਨ੍ਹਾਂ ਕਾਰਾਂ ਦੀ ਵਿਕਰੀ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੀ। ਅਜਿਹਾ ਸੁਣਨ ਵਿੱਚ ਆਇਆ ਹੈ ਕਿ ਮਹਿੰਦਰਾ ਹੁਣ ਜ਼ਾਇਲੋ ਦੀ ਥਾਂ 'ਤੇ ਯੂ321 (ਕੋਡਨੇਮ) ਨੂੰ ਉਤਾਰ ਸਕਦੀ ਹੈ। ਕੋਡਨੇਮ ਯੂ321 ਨੂੰ ਕਈ ਵਾਰ ਪਰਖਦੇ ਸਮੇਂ ਵੇਖਿਆ ਜਾ ਚੁੱਕਾ ਹੈ। ਇਹ ਕਾਰ ਹੁਣ ਨਿਰਮਾਣ ਸ਼ੁਰੂ ਕੀਤੇ ਜਾਣ ਦੇ ਕਾਫੀ ਨਜ਼ਦੀਕ ਪਹੁੰਚ ਗਈ ਹੈ।
ਮਹਿੰਦਰਾ ਇਨ੍ਹਾਂ ਦਿਨਾਂ ਵਿੱਚ ਚਾਰ ਮੀਟਰ ਐਸ.ਯੂ.ਵੀ. ਐਸ 201 'ਤੇ ਵੀ ਕੰਮ ਕਰ ਰਹੀ ਹੈ। ਇਹ ਸੈਂਗਯਾਂਗ ਟਿਵੋਲੀ 'ਤੇ ਆਧਾਰਤ ਹੈ। ਇਹ ਪੰਜ ਸੀਟਾਂ ਤੇ ਸੱਤ ਸੀਟਾਂ ਵਾਲੀ ਹੋ ਸਕਦੀ ਹੈ। ਹਾਲਾਂਕਿ 7 ਸੀਟਾਂ ਵਾਲੀ ਕਾਰ ਦੀ ਲੰਬਾਈ ਚਾਰ ਮੀਟਰ ਤੋਂ ਜ਼ਿਆਦਾ ਹੋਣ ਕਾਰਨ ਇਸ ਦੀ ਕੀਮਤ ਵੀ ਜ਼ਿਆਦਾ ਹੋਵੇਗੀ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਐਸ 201 ਦੇ ਪੰਜ ਸੀਟਰ ਮਾਡਲ ਨੂੰ ਨੂਵੋਸਪੋਰਟ ਦੀ ਥਾਂ 'ਤੇ ਇਸ ਸਾਲ ਦੇ ਅਖੀਰ ਤਕ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਆਪਣੀਆਂ ਹੋਰ ਲੋਅ ਪਰਫਾਰਮੈਂਸ ਕਾਰਾਂ ਨੂੰ ਵੀ ਬੰਦ ਕਰ ਸਕਦੀ ਹੈ।