ਨਵੀਂ ਦਿੱਲੀ: ਮਹਿੰਦਰਾ ਨੇ ਹਾਲ ਹੀ 'ਚ ਫੇਸਲਿਫਟ ਸਕਾਰਪਿਓ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਦੀ ਕੀਮਤ 9.97 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੀਂ ਸਕਾਰਪਿਓ ਦੇ ਡਿਜ਼ਾਇਨ ਤੇ ਫੀਚਰ 'ਚ ਕਈ ਖਾਸ ਬਦਲਾਅ ਹੋਏ ਹਨ। ਕੀਮਤ ਦੇ ਮੋਰਚੇ 'ਤੇ ਇਸ ਦਾ ਮੁਕਾਬਲਾ ਟਾਟਾ ਹੈਕਸਾ ਨਾਲ ਹੈ। ਅਸੀਂ ਤੁਹਾਨੂੰ ਦੋਵੇਂ ਗੱਡੀਆਂ ਦੀ ਖੂਬੀ ਦੱਸਦੇ ਹਨ।
ਟਾਟਾ ਹੈਕਸਾ ਸਭ ਤੋਂ ਲੰਮੀ ਤੇ ਚੌੜੀ ਹੈ। ਹੈਕਸਾ ਦੀ ਲੰਬਾਈ 4764 ਐਮਐਮ ਤੇ ਚੌੜਾਈ 1835 ਐਮਐਮ ਹੈ। ਸਕਾਰਪਿਓ ਦੀ ਲੰਬਾਈ 4456 ਤੇ ਚੌੜਾਈ 1820 ਐਮਐਮ ਹੈ। ਉਚਾਈ ਦੇ ਮਾਮਲੇ 'ਚ ਫੇਸਲਿਫਟ ਸਕਾਰਪਿਓ ਨੇ ਬਾਜ਼ੀ ਮਾਰੀ ਹੈ। ਫੇਸਲਿਫਟ ਸਕਾਰਪਿਓ ਦੀ ਉਚਾਈ 1995 ਐਮਐਮ ਹੈ। ਉੱਥੇ ਹੀ ਟਾਟਾ ਹੈਕਸਾ ਦੀ ਉਚਾਈ 1780 ਐਮਐਮ ਹੈ। ਵਹੀਲਬੇਸ ਤੇ ਗ੍ਰਾਉਂਡ ਕਲੀਅਰੈਂਸ ਦੇ ਮਾਮਲੇ 'ਚ ਇੱਕ ਵਾਰ ਫਿਰ ਟਾਟਾ ਹੈਕਸਾ ਅੱਗੇ ਹੈ। ਹੈਕਸਾ ਦਾ ਵਹੀਲਬੇਸ 2850 ਐਮਐਮ ਤੇ ਗ੍ਰਾਉਂਡ ਕਲੀਅਰੈਂਸ 200 ਐਮਐਮ ਹੈ।
ਦੋਵੇਂ ਐਸਯੂਵੀ ਸਿਰਫ ਡੀਜ਼ਲ ਇੰਜਣ 'ਚ ਮੌਜੂਦ ਹਨ। ਸਕਾਰਪਿਓ ਦੇ ਬੇਸ ਵੈਰਾਐਂਟ ਐਸ-3 'ਚ 2.5 ਲੀਟਰ ਦਾ ਇੰਜਣ ਲੱਗਾ ਹੈ। ਇਸ ਤੋਂ ਉਪਰਲੇ ਮਾਡਲ 'ਚ 2.2 ਲੀਟਰ ਦਾ ਐਮ-ਹੌਕ ਇੰਜਣ ਦੋ ਪਾਵਰ ਯਟੂਨਿੰਗ ਦੇ ਨਾਲ ਦਿੱਤਾ ਗਿਆ ਹੈ। ਇਸ 'ਚ ਇਕ ਦੀ ਪਾਵਰ 119 ਪੀਐਸ ਤੇ ਦੂਜੇ ਦੀ ਪਾਵਰ 140 ਪੀਐਸ ਹੈ। ਟਾਟਾ ਹੈਕਸਾ 'ਚ ਵੀ 2.2 ਲੀਟਰ ਦਾ ਇੰਜਣ ਲੱਗਾ ਹੈ। ਇਸ ਦੀ ਪਾਵਰ 156 ਪੀਐਸ ਤੇ ਟਾਰਕ 400 ਐਨਐਮ ਹੈ। ਹੈਕਸਾ 'ਚ 6-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।
ਫੇਸਲਿਫਟ ਸਕਾਰਪਿਓ 'ਚ ਪਹਿਲੇ ਤੋਂ ਜ਼ਿਆਦਾ ਤੇ ਚੰਗੇ ਫੀਚਰ ਹਨ। ਇਸ 'ਚ ਪ੍ਰੋਜੈਕਟਰ ਹੈਡਲੈਂਪਸ, ਜੀਪੀਐਸ ਨੈਵੀਗੇਸ਼ਨ, ਵਾਇਸ ਅਸਿਸਟੈਂਟ ਸਿਸਟਮ, ਰਿਵਰਸ ਪਾਰਕਿੰਗ ਕੈਮਰਾ, ਡਾਇਨਾਮਾਇਕ ਅਸਿਸਟੈਂਟ, ਸਮਾਰਟ ਡ੍ਰਾਇਵ ਵਿੰਡੋ ਦਿੱਤਾ ਗਿਆ ਹੈ।
ਹੈਕਸਾ 'ਚ ਵੀ ਕਈ ਚੰਗੇ ਫੀਚਰ ਹਨ। ਇਸ 'ਚ ਆਟੋਮੈਟਿਕ ਹੈਡ ਲਾਈਟਾਂ, ਆਟੋਮੈਟਿਕ ਵਾਇਪਰ, 4 ਡ੍ਰਾਇਵਿੰਗ ਮੋਡ ਤੇ 10 ਸਪੀਕਰ ਹਨ। ਸੁਰੱਖਿਆ ਲਈ ਇਸ 'ਚ 6 ਏਅਰਬੈਗ, ਈਐਸਪੀ, ਟੀਸੀ, ਏਬੀਐਸ ਵਰਗੇ ਫੀਚਰ ਵੀ ਹਨ।
ਫੇਸਲਿਫਟ ਸਕਾਰਪਿਓ ਦੀ ਕੀਮਤ 9.97 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ 16.01 ਲੱਖ ਰੁਪਏ ਤੱਕ ਜਾਂਦੀ ਹੈ। ਟਾਟਾ ਹੈਕਸਾ ਦੀ ਕੀਮਤ 11.72 ਲੱਖ ਰੁਪਏ ਤੋਂ 17.19 ਲੱਖ ਰੁਪਏ ਤੱਕ ਹੈ। ਐਸਯੂਵੀ ਦੇ ਲਿਹਾਜ਼ ਨਾਲ ਦੋਵੇਂ ਹੀ ਗੱਡੀਆਂ ਚੰਗੀਆਂ ਹਨ।