ਨਵੀਂ ਦਿੱਲੀ: ਇਨੋਵਾ ਕ੍ਰਿਸਟਾ ਨੂੰ ਟੱਕਰ ਦੇਣ ਲਈ ਮਹਿੰਦਰਾ ਵੀ ਹੁਣ ਨਵੇਂ ਐਸ.ਪੀ.ਵੀ. 'ਤੇ ਕੰਮ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ ਇਸੇ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਇੱਕ ਵਾਰ ਫਿਰ ਇਸ ਐਮ.ਪੀ.ਵੀ. ਦੀ ਝਲਕ ਕੈਮਰੇ ਵਿੱਚ ਕੈਦ ਹੋਈ ਹੈ। ਇਸ ਨੂੰ ਅਮਰੀਕਾ ਦੇ ਮਿਸ਼ੀਗਨ ਵਿਖੇ ਮਹਿੰਦਰ ਦੇ ਟਰਾਏ ਟੈਕਨੀਕਲ ਸੈਂਟਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ।
ਤਸਵੀਰਾਂ ਨੂੰ ਧਿਆਨ ਨਾਲ ਵੇਖੀਏ ਤਾਂ ਇਸ ਦੇ ਫਰੰਟ ਵਿੱਚ ਸਵੈਪਟ ਬੈਂਕ ਪ੍ਰੋਜੈਕਟਰ ਹੈੱਡਲੈਂਪਸ ਦਿੱਤੇ ਗਏ ਹਨ ਜੋ ਮਹਿੰਦਰਾ ਦੀ ਸਿਗਨੇਚਰ ਗਰਿਲ ਨਾਲ ਜੁੜੇ ਹੋਏ ਹਨ। ਹਾਲਾਂਕਿ ਇਸ ਵਾਰ ਕੈਮਰੇ ਵਿੱਚ ਕੈਦ ਹੋਈ ਤਸਵੀਰਾਂ ਵਿੱਚ ਗਰਿਲ ਨੂੰ ਕਵਰ ਕੀਤਾ ਗਿਆ ਹੈ, ਜਦਕਿ ਪਿਛਲੀ ਵਾਲ ਇਸ ਦੀ ਗਰਿਲ ਸਾਫ ਵਿਖਾਈ ਦੇ ਰਹੀ ਸੀ। ਗਰਿਲ ਨਵੀਂ ਸਕਾਰਪੀਓ ਦੀ ਗਰਿਲ ਜਿਹੀ ਹੀ ਹੈ। ਪਿੱਛੇ ਦੀ ਤਰ੍ਹਾਂ ਧਿਆਨ ਦੇਈਏ ਤਾਂ ਇਸ ਵਿੱਚ ਮਾਰੂਤੀ ਸੁਜ਼ੂਕੀ ਆਰਟਿਗਾ ਨਾਲ ਮੇਲ ਖਾਂਦੇ ਟੇਲ ਲੈਂਪਸ ਦਿੱਤੇ ਗਏ ਹਨ।
ਸਾਈਡ ਪ੍ਰੋਫਾਈਲ ਵਿੱਚ ਨਜ਼ਰ ਪਾਈ ਜਾਵੇ ਤਾਂ ਵੱਡੀ ਵਿੰਡੋ ਤੇ ਦਰਵਾਜ਼ੇ ਦਿੱਤੇ ਗਏ ਹਨ। ਇਸ ਦਾ ਸਾਈਜ਼ ਇਨੋਵਾ ਕ੍ਰਿਸਟਾ ਜਿੰਨਾ ਹੀ ਹੈ। ਇਸ ਦੀ ਪਿਛਲੀ ਵਿੰਡਸਕਰੀਨ ਸੈਗਮੈਂਟ ਦੀ ਬਾਕੀ ਕਾਰਾਂ ਤੋਂ ਜ਼ਿਆਦਾ ਵੱਡੀ ਹੈ। ਮਹਿੰਦਰਾ ਦੀ ਇਹ ਨਵੀਂ ਐਮ.ਪੀ.ਵੀ, ਵੀ ਲੈਡਰ ਫਰੇਮ ਪਲੇਟਫਾਰਮ 'ਤੇ ਬਣੀ ਹੋਵੇਗੀ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 2.2 ਲੀਟਰ ਡੀਜ਼ਲ ਇੰਜਨ ਮਿਲੇਗਾ। ਨਾਲ ਹੀ ਇਸ ਵਿੱਚ ਮਹਿੰਦਰਾ ਦਾ ਨਵਾਂ ਪੈਟਰੋਲ ਇੰਜ਼ਨ ਵੀ ਮਿਲੇਗਾ।