ਜੁਕਰਬਰਗ ਦੇ ਫੇਸਬੁੱਕ ਅਕਾਊਂਟ ਬਾਰੇ ਵੱਡੀ ਗੱਲ ਆਈ ਸਾਹਮਣੇ
ਏਬੀਪੀ ਸਾਂਝਾ | 04 Sep 2017 06:27 PM (IST)
ਸੈਨ ਫਰਾਂਸਿਸਕੋ: ਮਾਰਕ ਜੁਕਰਬਰਗ ਤੇ ਉਸ ਦੀ ਪਤਨੀ ਪ੍ਰਿਸਿਲਾ ਚੈਨ ਨੂੰ ਫੇਸਬੁੱਕ 'ਤੇ ਹੁਣ ਬਲਾਕ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਪ੍ਰੋਫਾਇਲ ਨੂੰ ਬਹੁਤ ਵਾਰ ਬਲਾਕ ਕੀਤਾ ਗਿਆ। ਇਸ ਕਾਰਨ ਸੋਸ਼ਲ ਮੀਡੀਆ ਦੀ ਇਸ ਦਿੱਗਜ਼ ਕੰਪਨੀ ਨੇ ਇਹ ਕਦਮ ਉਠਾਇਆ ਹੈ। ਜਦ ਲੋਕ ਆਪਣੇ ਪੋਸਟ ਨਹੀਂ ਦੇਖਣਾ ਚਾਹੁੰਦੇ ਤਾਂ ਉਹ ਜਾਂ ਤਾਂ ਤੁਹਾਨੂੰ ਬਲਾਕ ਕਰ ਦਿੰਦੇ ਹਨ ਜਾਂ ਫਿਰ ਤੁਹਾਨੂੰ ਫਾਲੋ ਕਰਨਾ ਬੰਦ ਕਰ ਦੇਣਗੇ ਪਰ ਉਨ੍ਹਾਂ ਨੂੰ ਬਲਾਕ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਤੁਸੀਂ ਇਨ੍ਹਾਂ ਦੋਨਾਂ ਦੀ ਪ੍ਰੋਫਾਇਲ 'ਤੇ ਬਲਾਕ ਦਾ ਬਟਨ ਦਬਾਉਂਦੇ ਹੋ ਤਾਂ ਤੁਹਾਨੂੰ ਇਹ 'ਬਲਾਕ ਐਰਰ' ਦਾ ਸੁਨੇਹਾ ਵਾਪਸ ਮਿਲੇਗਾ। ਇਸ ਦਾ ਮਤਲਬ ਇਹ ਹੈ ਕਿ ਜੁਕਰਬ੍ਰਗ ਤੇ ਪ੍ਰਿਸਿਲਾ ਨੂੰ ਬਲਾਕ ਕਰਨ 'ਚ ਸਮੱਸਿਆ ਆ ਰਹੀ ਹੈ। ਇਸ ਲਈ ਤੁਹਾਨੂੰ ਦੁਬਾਰਾ ਯਤਨ ਕਰਨਾ ਹੋਵੇਗਾ। ਜੁਕਰਬਰਗ ਫੇਸਬੁੱਕ ਦੇ ਆਪਣੇ ਨਿੱਜੀ ਪੇਜ਼ 'ਤੇ ਆਪਣੀ ਨਿਜੀ ਜ਼ਿੰਦਗੀ ਤੇ ਪ੍ਰੋਗਰਾਮ ਦੇ ਬਾਰੇ ਲਗਾਤਾਰ ਖ਼ਬਰਾਂ ਪਾਉਂਦਾ ਰਹਿੰਦਾ ਹੈ।