ਨੋਕੀਆ ਨੇ ਵੀ ਲਾਂਚ ਕੀਤਾ ਸਭ ਤੋਂ ਸਸਤਾ ਫੋਨ
ਏਬੀਪੀ ਸਾਂਝਾ | 03 Sep 2017 06:12 PM (IST)
ਨਵੀਂ ਦਿੱਲੀ: ਨੋਕੀਆ ਨੇ ਭਾਰਤੀ ਬਾਜ਼ਾਰ 'ਚ ਨੋਕੀਆ 130 ਫੋਨ ਲਾਂਚ ਕਰ ਦਿੱਤਾ ਹੈ। ਨੋਕੀਆ 130 ਨੂੰ ਕਮਰਸ ਵੈਬਸਾਈਟ ਤੇ ਆਫਲਾਈਨ ਸਟੋਰਾਂ ਤੋਂ ਖਰੀਦਿਆਂ ਜਾ ਸਕਦਾ ਹੈ। ਇਹ ਫੋਲ ਤਿੰਨ ਰੰਗਾਂ ਲਾਲ, ਗ੍ਰੇਅ, ਕਾਲੇ 'ਚ ਉਪਲਬਧ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 1599 ਰੁਪਏ ਰੱਖੀ ਹੈ। ਕੰਪਨੀ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪੁਰਾਣੇ ਫੋਨ ਨੋਕੀਆ 3310 ਦਾ ਨਵਾਂ ਵਰਜਨ ਪੇਸ਼ ਕੀਤਾ ਸੀ। ਇਸ ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ ਸੀ। ਇਸੇ ਕੜੀ 'ਚ ਨੋਕੀਆਂ ਨੇ 105 ਨੂੰ ਵੀ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੇ ਨਾਲ ਯੂਜ਼ਰ ਗੁਣਵੱਤਾ, ਭਰੋਸੇਯੋਗਤਾ, ਡਿਜ਼ਾਇਨ ਤੇ ਮਜ਼ਬੂਤੀ ਪਾਉਣਗੇ ਜੋ ਨੋਕੀਆ ਦੀ ਪਛਾਣ ਹੈ। ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 1.8 ਇੰਚ ਦਾ QVGA ਕਰਲ ਡਿਸਪਲੇ, ਵੀਜੀਏ ਕੈਮਰਾ, ਮਾਈਕਰੋ ਐਸਡੀ ਕਾਰਡ ਸਲਾਟ, ਐਲਈਡੀ ਟਾਰਚ ਤੇ ਐਮਪੀ3 ਪਲੇਅਰ ਫੀਚਰ ਮਿਲੇਗਾ। ਗੌਰਤਲਬ ਹੈ ਕਿ ਜੀਓ ਨੇ ਵੀ ਇਸੇ ਰੇਂਜ਼ 'ਚ ਜੀਓਫੋਨ ਲਾਂਚ ਕੀਤਾ ਹੈ ਜੀਓਫੋਨ 'ਚ ਕਾਫ਼ੀ ਗੁਣਵੱਤਾ ਭਰੇ ਫੀਚਰ ਹੋਣ ਕਾਰਨ ਨੋਕੀਆ ਨੂੰ ਤਗੜਾ ਮੁਕਾਬਲਾ ਦੇ ਸਕਦਾ ਹੈ।