ਮਾਰੂਤੀ ਸਜ਼ੂਕੀ ਦਾ ਵੱਡਾ ਫੈਸਲਾ, ਹੁਣ ਕਾਰਾਂ 'ਚ ਮਿਲਣਗੇ ਇਹ ਫੀਚਰ
ਏਬੀਪੀ ਸਾਂਝਾ | 20 Dec 2017 06:11 PM (IST)
ਨਵੀਂ ਦਿੱਲੀ: ਮਾਰੂਤੀ ਸਜ਼ੂਕੀ ਦੇ ਫੈਨਸ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਸਮਾਰਟਪਲੇਅ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਕਾਰਾਂ ਵਿੱਚ ਹੁਣ ਐਂਡਰਾਇਡ ਆਟੋ ਸਟੈਂਡਰਡ ਮਿਲੇਗਾ। ਪੁਰਾਣੇ ਗਾਹਕਾਂ ਕੋਲ ਜੋ ਗੱਡੀਆਂ ਹਨ, ਉਹ ਇਹ ਸਿਸਟਮ ਆਪਣੇ ਨਜ਼ਦੀਕੀ ਡੀਲਰਸ਼ਿਪ ਕੋਲੋਂ ਲਵਾ ਸਕਦੇ ਹਨ। ਇਸ ਸਾਫਟਵੇਅਰ ਨੂੰ 31 ਮਾਰਚ, 2018 ਤੱਕ ਅੱਪਡੇਟ ਕੀਤਾ ਜਾਵੇਗਾ। ਕੰਪਨੀ ਦੀ ਸੂਚੀ ਅਨੁਸਾਰ ਮਾਰੂਤੀ ਡਿਜ਼ਾਇਰ, ਇਗਨਸ ਤੇ ਐਸਕ੍ਰਾਸ ਗੱਡੀਆਂ ਸ਼ਾਮਲ ਹਨ। ਕੁਝ ਪੁਰਾਣੀਆਂ ਗੱਡੀਆਂ ਨੂੰ ਇਹ ਸੌਫਟਵੇਅਰ ਅਪਡੇਟ ਕਰਨ ਦੀ ਲੋੜ ਹੈ। ਇਸ ਲਿਸਟ ਵਿੱਚ ਪੁਰਾਣੇ ਐਸਕ੍ਰਾਸ (ਅਲਫ਼ਾ ਤੇ ਜੇਤਾ), ਸਿਆਜ਼ (ਅਲਫ਼ਾ), ਬੈਲੇਨੋ (ਅਲਫ਼ਾ), ਵਿਤਾਰਾ ਬਰੇਜ਼ਾ (z +) ਤੇ ਅਰਟੀਗਾ (z +) ਸ਼ਾਮਲ ਹਨ। ਨਿਊ ਸਾਲ ਮਾਰੂਤੀ ਫੈਨਜ਼ ਲਈ ਹੋਰ ਵੀ ਵਧੀਆ ਹੋਵੇਗਾ। ਨਵੇਂ ਸਾਲ ਵਿਚ ਮਾਰੂਤੀ ਦੀ ਨਵੀਂ ਸਵਿਫਟ ਨੂੰ ਪੇਸ਼ ਕੀਤਾ ਜਾਵੇਗਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫਰਵਰੀ ਵਿੱਚ ਹੋਣ ਵਾਲੇ ਭਾਰਤੀ ਆਟੋ ਐਕਸਪੋ-2018 ਵਿੱਚ ਕੰਪਨੀ ਨਵੀਂ ਅਰਟਿਗਾ, ਫੇਸਲਿਫਟ ਸਿਆਜ਼ ਤੇ ਨਵੀਂ ਜਿਮਰੀ ਨੂੰ ਵੀ ਪੇਸ਼ ਸਕਦੀ ਹੈ।