ਚੰਡੀਗੜ੍ਹ: ਜਰਮਨ ਟੀਵੀ ਬਰਾਂਡ ਮੇਟਜ਼ ਨੇ ਭਾਰਤ ਵਿੱਚ ਆਪਣਾ ਐਂਡ੍ਰੌਇਡ ਟੀਵੀ ਲਾਂਚ ਕਰ ਦਿੱਤਾ ਹੈ। 4K ਵੀਡੀਓ ਨੂੰ ਸਪੋਰਟ ਕਰਨ ਵਾਲੇ ਇਸ ਸਮਾਰਟ ਟੀਵੀ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਐਂਡ੍ਰੌਇਡ 8.0 ਓਰੀਓ 'ਤੇ ਬੇਸਡ ਇਸ ਟੀਵੀ ਵਿੱਚ ਨੈਟਫਲਿਕਸ, ਹੌਟਸਟਾਰ, ਯੂਟਿਊਬ, ਗੂਗਲ ਤੇ ਪਲੇਅ ਮੂਵੀ ਵਰਗੇ ਫੀਚਰ ਮਿਲਦੇ ਹਨ। ਟੀਵੀ ਵਿੱਚ ਇਨਬਿਲਟ ਕ੍ਰੋਮਕਾਸਟ ਹੈ, ਇਸ ਨਾਲ ਫੋਨ ਦੀ ਸਕ੍ਰੀਨ ਨੂੰ ਟੀਵੀ ਦੀ ਵੱਡੀ ਸਕ੍ਰੀਨ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਇਹ ਟੀਵੀ ਅਮੇਜ਼ਾਨ ਵੈੱਬਸਾਈਟ 'ਤੇ ਉਪਲੱਬਧ ਹੈ।


ਜਰਮਨੀ ਕੰਪਨੀ ਨੇ ਆਪਣੇ ਸਮਾਰਟ ਟੀਵੀ ਨੂੰ ਚਾਰ ਮਾਡਲਾਂ ਵਿੱਚ ਲਾਂਚ ਕੀਤਾ ਹੈ। ਇਸ ਦੇ ਐਚਡੀ ਰੈਜ਼ੋਲਿਊਸ਼ਨ ਵਾਲੇ 32 ਇੰਚ ਐਂਡ੍ਰੌਇਡ ਟੀਵੀ M32E6 ਦੀ ਕੀਮਤ 12,999 ਰੁਪਏ, 40 ਇੰਚ ਦੇ ਐਚਡੀ ਰੈਜ਼ੋਲਿਊਸ਼ਨ ਵਾਲੇ M40E6 ਮਾਡਲ ਦੀ ਕੀਮਤ 20,999 ਰੁਪਏ, 50 ਇੰਚ ਵਾਲੇ 4K ਟੀਵੀ ਦੀ ਕੀਮਤ 36,999 ਰੁਪਏ ਤੇ 55 ਇੰਚ ਵਾਲੇ ਟੀਵੀ ਦੀ ਕੀਮਤ 42,999 ਰੁਪਏ ਹੈ।

ਕੰਪਨੀ ਨੇ ਕਿਹਾ ਹੈ ਕਿ ਸਮਾਰਟ ਟੀਵੀ 'ਤੇ ਗੂਗਲ ਪਲੇਅ ਸਟੋਰ ਦੀ ਮਦਦ ਨਾਲ ਹਜ਼ਾਰਾਂ ਐਪ ਵਰਤੀਆਂ ਜਾ ਸਕਦੀਆਂ ਹਨ। ਇਸ ਵਿੱਚ ਇਨਬਿਲਟ ਗੂਗਲ ਅਸਿਸਟੈਂਟ ਦੀ ਫੀਚਰ ਮਿਲਦੀ ਹੈ ਜਿਸ ਨੂੰ ਟੀਵੀ ਦੇ ਵਾਇਸ ਰਿਮੋਰਟ ਨਾਲ ਵਰਤਿਆ ਜਾ ਸਕਦਾ ਹੈ। 4K ਟੀਵੀ ਵਿੱਚ ਡੀਟੀਐਸ ਸਪੋਰਟ ਸਾਊਂਡ, ਕਵਾਡਕੋਰ ਪ੍ਰੋਸੈਸਰ ਤੇ ਐਚਡੀਆਰ ਵੀਡੀਓ ਦੀ ਸੁਵਿਧਾ ਮਿਲਦੀ ਹੈ।