ਨਵੀਂ ਦਿੱਲੀ: ਦਿੱਗਜ ਟੈਕ ਕੰਪਨੀ ਸ਼ਿਓਮੀ ਨੇ ਚੀਨ ਵਿੱਚ ਆਪਣਾ ਨਵਾਂ ਸਮਾਰਟ ਟੈਲੀਵਿਜ਼ਨ ਐਮ.ਆਈ. ਟੀ.ਵੀ. 4 ਏ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਨੂੰ ਭਾਰਤ ਵਿੱਚ ਵੀ ਉਤਾਰੇਗੀ।


Mi TV 4A ਵਿੱਚ ਕੀ ਕੁਝ ਖਾਸ

Mi TV 4A ਲੜੀ ਦੇ ਇਸ ਟੈਲੀਵਿਜ਼ਨ ਦੀ ਚੀਨ ਵਿੱਚ ਕੀਮਤ 1699 ਯੁਆਨ ਹੈ, ਯਾਨੀ ਤਕਰੀਬਨ 17,500 ਰੁਪਏ। ਟੈਲੀਵਿਜ਼ਨ ਵਿੱਚ 40 ਇੰਚ ਦਾ ਫੁੱਲ-HD (1920X1080 ਪਿਕਸਲ) ਪੈਨਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੌਲਬੀ ਸਾਊਂਡ ਨਾਲ ਲੈਸ 8 ਵਾਟ ਦੇ ਸਪੀਕਰ ਹਨ। ਇਹ ਟੀਵੀ ਐਂਡ੍ਰੌਇਡ ਨਹੀਂ ਹੈ ਪਰ ਉਸੇ ਦੀ ਤਰਜ਼ 'ਤੇ ਕੰਮ ਕਰਨ ਵਾਲੇ ਸ਼ਿਓਮੀ ਦੇ ਆਪਣੇ ਆਪ੍ਰੇਟਿੰਗ ਸਿਸਟਮ ਪੈਚਵਾਲ 'ਤੇ ਆਧਾਰਤ ਹੈ।

Mi TV 4A ਦੀ ਸਕ੍ਰੀਨ 40 ਇੰਚ ਦੀ ਹੈ ਤੇ ਇਸ ਵਿੱਚ 1 ਜੀ.ਬੀ. ਰੈਮ ਦਿੱਤੀ ਗਈ ਹੈ ਤੇ 8 ਜੀ.ਬੀ. ਇੰਟਰਨਲ ਸਟੋਰੇਜ ਵੀ ਮੌਜੂਦ ਹੈ। ਟੈਲੀਵਿਜ਼ਨ ਵਿੱਚ 64-bit 1.5 GHz Amlogic L960-H8X ਪ੍ਰੋਸੈਸਰ ਦਿੱਤਾ ਗਿਆ ਹੈ।

ਟੀ.ਵੀ. ਵਿੱਚ ਵਾਈ-ਫਾਈ, ਬਲੂਟੁੱਥ ਦੇ ਨਾਲ ਦੋ HDMI ਪੋਰਟ, 2 USB ਪੋਰਟ ਤੇ ਇਥਰਨੈੱਟ ਪੋਰਟ ਦਿੱਤੇ ਗਏ ਹਨ। ਇਸ ਟੈਲੀਵਿਜ਼ਨ ਦਾ ਭਾਰ 6 ਕਿਲੋਗ੍ਰਾਮ ਹੈ। ਇਸ ਨੂੰ ਆਵਾਜ਼ ਦੇ ਕੇ ਵੀ ਨਿਰਦੇਸ਼ ਕੀਤੇ ਜਾ ਸਕਦੇ ਹਨ, ਭਾਵ ਇਹ ਵੌਇਸ ਕਮਾਂਡ ਰਾਹੀਂ ਵੀ ਕੰਮ ਕਰ ਦਾ ਹੈ।