ਮੁੰਬਈ-ਮਹਿੰਦਰਾ ਨੇ ਦੋ ਪਹੀਆ ਵਾਹਨਾਂ ਵਿੱਚ ਮੋਟਰ ਸਾਈਕਲ ਸ਼ੌਕੀਨਾਂ ਨੇ ਲਈ 300 ਸੀਸੀ ਦਾ ਮੋਜੋ ਮੋਟਰਸਾਈਕਲ ਬਾਜ਼ਾਰ ਵਿੱਚ ਉਤਾਰਿਆ ਹੈ।
ਇਸ ਦੀ ਕੀਮਤ 1.49 ਲੱਖ ਰੁਪਏ ਹੈ। ਕੰਪਨੀ ਨੇ ਇਸ ਦੇ ਉੱਤੇ ਇਸ ਮਹੀਨੇ ਬੁਕਿੰਗ ਕਰਵਾਉਣ ਵਾਲਿਆਂ ਲਈ 10,000 ਰੁਪਏ ਦਾ ਬੋਨਸ ਵੀ ਐਲਾਨਿਆ ਹੈ।
ਮਹਿੰਦਰਾ ਐਂਡ ਮਹਿੰਦਰਾ ਦੇ ਟੂਵੀਲ੍ਹਰ ਬਿਜ਼ਨੈੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਵਾਕਾਨਕਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨਵਾਂ ਮੋਟਰ ਸਾਈਕਲ ਨੌਜਵਾਨਾਂ ਦੀ ਪਸੰਦ ਉੱਤੇ ਪੂਰਾ ਉੱਤਰੇਗਾ।
ਇਸ ਦੇ ਇੱਕ ਹੋਰ ਵੇਰੀਐਂਟ ਮੋਜੋ ਐਕਸਟਰੀਮ ਟੌਰਰ (ਐਕਸਟੀ) 300 ਵੀ ਹੈ। ਇਹ ਭਾਰਤ ਦੇ 60 ਤੋਂ ਵੱਧ ਸ਼ਹਿਰਾਂ ਵਿੱਚ ਵਿਕਰੀ ਲਈ ਤਿਆਰ ਹੈ।