ਮਾਈਕ੍ਰੋਮੈਕਸ ਨੇ ਲਾਂਚ ਕੀਤਾ ਕੈਨਵੱਸ 5 ਲਾਈਟ
ਏਬੀਪੀ ਸਾਂਝਾ | 24 Sep 2016 12:17 PM (IST)
ਨਵੀਂ ਦਿੱਲੀ : ਭਾਰਤੀ ਸਮਾਰਟ ਫ਼ੋਨ ਮੇਕਰ ਕੰਪਨੀ ਨੇ ਅੱਜ ਆਪਣੇ ਕੈਨਵੱਸ 5 ਸਮਾਰਟ ਫ਼ੋਨ ਦਾ ਸਕਸੈਸਰ ਕੈਨਵੱਸ5 ਲਾਈਟ ਲਾਂਚ ਕੀਤਾ ਹੈ। ਇਸ ਸਮਾਰਟ ਫ਼ੋਨ ਦੀ ਕੀਮਤ 6499 ਹੈ ਜੋ ਅੱਜ ਤੋਂ ਸਨੈਪ ਡੀਲ ਵੈੱਬਸਾਈਟ 'ਤੇ ਵਿੱਕਰੀ ਲਈ ਉਪਲਬਧ ਹੋਵੇਗਾ। ਕੈਨਵੱਸ5 ਲਾਈਟ ਦੇ ਫ਼ੀਚਰਸ ਦੀ ਗੱਲ ਕਰੀਏ ਤਾਂ ਇਸ ਵਿੱਚ 5 ਇੰਚ ਦੀ ਫੁੱਲ ਐਚ.ਡੀ.ਸਕਰੀਨ ਦਿੱਤੀ ਗਈ ਹੈ। 1 GHz ਮੀਡੀਆ ਟੇਕ ਕਵਾਰਡਕੋਰ ਪ੍ਰੋਸੈੱਸਰ ਵਾਲੇ ਇਸ ਫ਼ੋਨ ਵਿੱਚ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਫ਼ੋਨ ਵਿੱਚ 8 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਵਧਾਇਆ ਜਾ ਸਕਦਾ ਹੈ। ਫ਼ੋਟੋਗਰਾਫੀ ਬਾਰੇ ਜੇਕਰ ਗੱਲ ਕਰੀਏ ਤਾਂ ਇਸ ਫ਼ੋਨ ਵਿੱਚ 8 ਮੈਗਪਿਕਸਲ ਦਾ ਰਿਅਰ ਕੈਮਰਾ ਹੈ। ਉੱਥੇ ਹੀ 5 ਮੈਗਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ ਹੈ। ਕੰਪਨੀ ਦਾ ਇਹ ਨਵਾਂ ਸਮਾਰਟ ਫ਼ੋਨ 4G ਤਕਨੀਕ ਦੇ ਨਾਲ ਆਏਗਾ। ਕਨੈਕਟਿਵਿਟੀ ਫ਼ੀਚਰ ਦੀ ਗੱਲ ਕਰੀਏ ਤਾਂ ਫ਼ੋਨ ਵਿੱਚ ਵਾਈ-ਫਾਈ, ਬਲ਼ੂ ਟੁੱਥ, ਜੀ.ਪੀ.ਐਸ., ਯੂ.ਐਸ.ਬੀ. ਪੋਰਟ ਜਿਹੇ ਫ਼ੀਚਰ ਹਨ।