ਚੰਡੀਗੜ੍ਹ: ਜੇ ਤੁਸੀਂ ਮਿਡ ਰੇਂਜ 'ਚ ਬਿਹਤਰੀਨ ਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਆਨਰ 9N ਬਿਹਤਰੀਨ ਵਿਕਲਪ ਹੈ। ਇਹ ਸਮਾਰਟਫੋਨ 2.5 ਡੀ ਦੇ ਗਲਾਸ ਨਾਲ ਲੈਸ ਹੈ। ਇਸ ਦੀ 79 ਫੀਸਦੀ ਸਕਰੀਨ ਟੂ ਬਾਡੀ ਰੇਸ਼ੋ ਹੈ। ਫੋਨ 4 ਰੰਗਾਂ ਦੇ ਵਰਸ਼ਨਾਂ ਵਿੱਚ ਉਪਲੱਬਧ ਹੈ। ਫੋਨ ਦੀ ਸਕਰੀਨ ਵੱਡੀ ਹੋਣ ਕਾਰਨ ਇਸ ਦਾ ਇਸਤੇਮਾਲ ਕਾਫੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਦੂਜੀ ਖ਼ਾਸੀਅਤ ਇਸ ਦੀ ਗਲਾਸੀ ਬੈਕ ਹੈ। ਫੋਨ ਵਿੱਚ ਡੂਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੀ ਬੈਕ ’ਤੇ 12 ਲੇਅਰ ਦਾ ਰੀਅਰ ਡਿਜ਼ਾਈਨ ਦਿੱਤਾ ਗਿਆ ਹੈ। ਸਾਰੇ ਵਰਸ਼ਨ ਮਿਰਰ ਫਿਨਿਸ਼ ਤੇ ਸ਼ਾਰਪ ਲੁੱਕ ਨਾਲ ਆਉਂਦੇ ਹਨ।
ਸਮਾਰਟਫੋਨ ਵਿੱਚ 19:9 ਦੀ ਫੁੱਲਵਿਊ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ ਜੋ 2280×1080 ਪਿਕਸਲ ਰੋਸ਼ੇ ਨਾਲ ਆਉਂਦੀ ਹੈ। ਨੌਚ ਸਕਰੀਨ ਥੋੜੀ ਛੋਟੀ ਹੈ। ਇਹ 16 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਆਉਂਦਾ ਹੈ। ਜੇ ਤੁਹਾਨੂੰ ਨੌਚ ਪਸੰਦ ਨਹੀਂ ਤਾਂ ਇਸ ਨੂੰ ਲੁਕਾਇਆ ਵੀ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 13 MP ਦਾ ਪ੍ਰਾਇਮਰੀ ਤੇ 2 MP ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਲੋਅ ਲਾਈਟ ਵਿੱਚ ਵੀ ਇਸ ਦੇ ਕੈਮਰੇ ਨਾਲ ਸ਼ਾਨਦਾਰ ਫੋਟੋ ਖਿੱਚੀ ਜਾ ਸਕਦੀ ਹੈ।
ਫੋਨ ਵਿੱਚ ਔਕਟਾ ਕੋਰ ਪ੍ਰੌਸੈਸਰ ਦਿੱਤਾ ਗਿਆ ਹੈ ਜੋ EMU 8.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਫੋਨ 3 GB ਰੈਮ ਤੇ 64 GB ਸਟੋਰੇਜ ਅਤੇ 4 GB ਰੈਮ ਤੇ 128 GB ਸਟੋਰੇਜ ਨਾਲ ਉਪਲੱਬਧ ਹੈ। ਫੋਨ ਨੂੰ 11,990 ਰੁਪਏ ਵਿੱਚ ਐਕਸਕਲੁਸਿਵਲੀ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।