ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ ਦੇ ਇੱਕ ਬੱਚੇ ਦੀ ਪੈਂਟ ਦੀ ਜੇਬ ਵਿੱਚ ਰੱਖੇ ਫੋਨ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕੇ ਦੇ ਕਾਰਨ ਉਸ ਦੇ ਪੱਟਾਂ 'ਤੇ ਗੰਭੀਰ ਜ਼ਖਮ ਬਣ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ 9ਵੀਂ ਦੇ ਵਿਦਿਆਰਥੀ ਬਾਲਾਰਾਜ ਨੇ ਸਕੂਲ ਜਾਂਦੇ ਵੇਲੇ ਮੋਬਾਇਲ ਤੇ ਉਸ ਦਾ ਚਾਰਜਰ ਆਪਣੀ ਜੇਬ ਵਿੱਚ ਰੱਖ ਲਿਆ ਸੀ। ਉਨ੍ਹਾਂ ਦੱਸਿਆ ਕਿ ਫੋਨ ਅਚਾਨਕ ਫਟ ਗਿਆ ਜਿਸ ਨਾਲ ਉਸ ਦੇ ਪੱਟਾਂ 'ਤੇ ਗੰਭੀਰ ਜ਼ਖਮ ਬਣ ਗਏ।

ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੋਬਾਇਲ ਨੂੰ ਟੈਸਟਿੰਗ ਵਾਸਤੇ ਲੈਬ ਭੇਜਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਮੋਬਾਇਲ ਕਿਉਂ ਫਟਿਆ।