ਨਵੀਂ ਦਿੱਲੀ: ਟੋਰੇਟੋ ਕੰਪਨੀ ਨੇ ਵਾਇਰਲੈਸ ਚਾਰਜਰ ਪਾਵਰ ਬੈਂਕ ਲਾਂਚ ਕੀਤਾ ਹੈ। ਮਤਲਬ ਇਸ ਨੂੰ ਚਾਰਜ ਕਰਨ ਲਈ ਤਾਰ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਪਾਵਰ ਬੈਂਕ ਰਾਹੀਂ ਤਾਰ ਦੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ। ਜੈਸਟ ਪ੍ਰੋ ਵਾਇਰਲੈਸ ਚਾਰਜਰ ਵਿੱਚ 1000 ਐਮਏਐਚ ਦੀ ਲਿਥੀਅਮ ਪਾਲੀਮਰ ਬੈਟਰੀ ਹੈ।
ਇਸ ਵਿੱਚ ਯੂਐਸਬੀ ਪੋਰਟਸ ਹਨ ਜਿਸ ਨਾਲ ਇੱਕ ਵਕਤ ਵਿੱਚ ਯੂਐਸਬੀ ਕੇਵਲ ਰਾਹੀਂ ਇੱਕ ਤੋਂ ਜ਼ਿਆਦਾ ਮੋਬਾਈਲ ਵੀ ਚਾਰਜ ਹੋ ਸਕਦੇ ਹਨ। ਇਸ ਦੇ ਅਲਟ੍ਰਾਪੋਰਟੇਬਲ ਲਾਈਟਵੇਟ ਡਿਜ਼ਾਇਨ ਦੇ ਕਾਰਨ ਇਸ ਨੂੰ ਲੈਪਟਾਪ ਬੈਗ, ਕੈਰੀ ਬੈਗ ਜਾਂ ਜੇਬ ਵਿੱਚ ਵੀ ਰੱਖਿਆ ਜਾ ਸਕਦਾ ਹੈ।
ਇਹ ਕਾਫੀ ਖੂਬਸੂਰਤ ਵੀ ਹੈ। ਦੋ ਰੰਗਾਂ ਵਿੱਚ ਮੌਜੂਦ ਇਸ ਦੀ ਕੀਮਤ 2999 ਤੇ 2099 ਰੁਪਏ ਰੱਖੀ ਗਈ ਹੈ।