ਨਵੀਂ ਦਿੱਲੀ: ਆਪਣੇ ਸਟਾਈਲਿਸ਼ ਹੈਂਡਸੈੱਟ ਲਈ ਜਾਣੀ ਜਾਣ ਵਾਲੀ ਕੰਪਨੀ ਓਪੋ ਛੇਤੀ ਹੀ ਆਪਣਾ ਬਿਹਤਰੀਨ ਸਮਾਰਟਫ਼ੋਨ ਓਪੋ ਐਫ 7 ਪੇਸ਼ ਕਰਨ ਵਾਲੀ ਹੈ। ਕੰਪਨੀ ਇਸ ਨੂੰ 26 ਮਾਰਚ ਨੂੰ ਮੁੰਬਈ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਜਾਰੀ ਕਰੇਗੀ।

ਹਾਲ ਹੀ ਵਿੱਚ ਓਪੋ ਨੇ ਆਪਣੇ ਆਉਣ ਵਾਲੇ ਸਮਾਰਟਫ਼ੋਨ ਬਾਰੇ ਇੱਕ ਟੀਜ਼ਰ ਵੀ ਰਿਲੀਜ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ੋਨ 26 ਮਾਰਚ ਤਕ ਬਾਜ਼ਾਰਾਂ ਵਿੱਚ ਉਤਾਰ ਦਿੱਤਾ ਜਾਵੇਗਾ। ਕੰਪਨੀ ਨੇ ਫ਼ੋਨ ਦੇ ਲਾਂਚ ਤੋਂ ਪਹਿਲਾਂ ਕਾਫੀ ਸਾਰੇ ਟਵੀਟ ਵੀ ਕੀਤੇ ਹਨ, ਜਿਨ੍ਹਾਂ ਵਿੱਚ ਕੋਈ ਕ੍ਰਿਕੇਟਰ ਫ਼ੋਨ ਨੂੰ ਫੜ ਕੇ ਪੋਜ਼ ਕਰ ਰਿਹਾ ਹੈ, ਜਿਸ 'ਤੇ ਲਿਖਿਆ ਹੈ ਕਿ ਐਫ 7 ਇਜ਼ ਕਮਿੰਗ, ਗੈਸ ਦ ਕ੍ਰਿਕੇਟਰ।

ਟੀਜ਼ਰ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਐਫ 7 ਇੱਕ ਫੁੱਲ ਸਕ੍ਰੀਨ ਡਿਸਪਲੇਅ ਵਾਲਾ ਫ਼ੋਨ ਹੋਵੇਗਾ ਜੋ ਆਈਫ਼ੋਨ ਐਕਸ ਵਰਗਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਫ਼ੋਨ ਆਰੀਟਫੀਸ਼ੀਅਲ ਇੰਟੈਲੀਜੈਂਸ ਬਿਊਟੀਫਿਕੇਸ਼ਨ ਤਕਨਾਲੋਜੀ ਨਾਲ ਆਵੇਗਾ। ਇਸ ਫ਼ੀਚਰ ਨਾਲ ਬਿਹਤਰੀਨ ਸੈਲਫੀ ਲਈ ਜਾ ਸਕਦੀ ਹੈ।

ਇਸ ਦੇ ਟੀਜ਼ਰ ਤੋਂ ਪਤਾ ਲੱਗਾ ਹੈ ਕਿ ਓਪੋ ਐਫ 7 ਦੇ ਬ੍ਰਾਂਡ ਅੰਬੈਸਡਰ ਹਾਰਦਿਕ ਪੰਡਿਆ ਹੋਣਗੇ। ਫ਼ੋਨ ਬਾਰੇ ਵਿਸਥਾਰਤ ਜਾਣਕਾਰੀ ਲਈ ਲਾਂਚਿੰਗ ਦਾ ਇੰਤਜ਼ਾਰ ਕਰਨਾ ਹੋਵੇਗਾ। ਕੰਪਨੀ ਵੱਲੋਂ ਹਾਲੇ ਤਕ ਇਸ ਦੇ ਫੀਚਰਜ਼ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ 25,000 ਰੁਪਏ ਹੋ ਸਕਦੀ ਹੈ।

ਜੇਕਰ ਟੀਜ਼ਰ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਨੂੰ ਦੇਖੀਏ ਤਾਂ ਇਹ ਕਾਫੀ ਹੱਦ ਤਕ Oppo R15 ਵਰਗਾ ਦਿੱਸਦਾ ਹੈ। ਐਫ 7 ਵਿੱਚ 6.2 ਇੰਚ ਦੀ ਫੁੱਲ ਐਚ.ਡੀ. ਸਕ੍ਰੀਨ ਹੋਵੇਗੀ, ਜਿਸ ਦਾ ਆਸਪੈਕਟ ਰੇਸ਼ੋ 19:9 ਹੋਵੇਗਾ।

ਫ਼ੋਨ ਦਾ ਸਭ ਤੋਂ ਖਾਸ ਫੀਚਰ ਇਸ ਦਾ ਫਰੰਟ ਕੈਮਰਾ ਹੋ ਸਕਦਾ ਹੈ ਜੋ 25 ਮੈਗਾਪਿਕਸਲ ਦਾ ਹੋਵੇਗਾ। ਐਫ 7 ਵਿੱਚ ਸਨੈਪਡ੍ਰੈਗਨ 670 ਪ੍ਰੋਸੈਸਰ ਜਾਂ ਮੀਡੀਆਟੈਕ ਹੇਲੀਓ ਪੀ6 ਚਿਪਸੈੱਟ ਕੋਈ ਇੱਕ ਹੋ ਸਕਦਾ ਹੈ। ਇਸ ਵਿੱਚ 4 ਜੀ.ਬੀ. ਤੇ 6 ਜੀ.ਬੀ. ਰੈਮ ਦੀ ਆਪਸ਼ਨ ਨਾਲ 64 ਜੀ.ਬੀ. ਸਟੋਰੇਜ ਹੋ ਸਕਦੀ ਹੈ।