ਨਵੀਂ ਦਿੱਲੀ: ਵਟਸਐਪ ਨੇ ਆਪਣੇ ਫੀਚਰ ਡਿਲੀਟ ਫਾਰ ਐਵਰੀਵਨ ਨੂੰ ਅਪਡੇਟ ਕੀਤਾ ਹੈ। ਹੁਣ ਕਿਸੇ ਮੈਸੇਜ ਨੂੰ ਭੇਜਣ ਲਈ 4,096 ਸੈਕੰਡ ਮਤਲਬ 68 ਮਿੰਟ 16 ਸੈਕੰਡ ਬਾਅਦ ਡਿਲੀਟ ਕੀਤਾ ਜਾ ਸਕੇਗਾ। ਹੁਣ ਤੱਕ ਸਿਰਫ 7 ਮਿੰਟ ਦੇ ਅੰਦਰ ਮੈਸੇਜ ਡਿਲੀਟ ਹੋ ਸਕਦਾ ਸੀ। ਹੁਣ ਖਬਰ ਹੈ ਕਿ ਨਵੇਂ ਫੀਚਰ 'ਚ ਕਾਫੀ ਸਮਾਂ ਮਿਲੇਗਾ।

ਦੱਸਿਆ ਜਾ ਰਿਹਾ ਹੈ ਕਿ ਇਸ ਫੀਚਰ ਨੂੰ 'ਬਲਾਕ ਰਿਵੋਕ ਰਿਕਵੈਸਟ' ਨਾਂ ਦਿੱਤਾ ਗਿਆ ਹੈ। ਇਹ ਡਿਲੀਟ ਫਾਰ ਐਵਰੀਵਨ ਦੇ ਗਲਤ ਇਸਤੇਮਾਲ ਨੂੰ ਰੋਕੇਗਾ।

ਨਵੇਂ ਫੀਚਰ ਮੁਤਾਬਕ ਜੇਕਰ ਕੋਈ ਮੈਸੇਜ ਡਿਲੀਟ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਵਟਸਐਪ ਨੂੰ ਦੱਸੇਗਾ ਕਿ ਯੂਜ਼ਰ ਇਸ ਨੂੰ ਡਿਲੀਟ ਕਰਨਾ ਚਾਹੁੰਦਾ ਹੈ। 24 ਘੰਟੇ ਤੋਂ ਪਹਿਲਾਂ ਇਸ ਨੂੰ ਡਿਲੀਟ ਕੀਤਾ ਜਾ ਸਕਦਾ ਹੈ।