ਨਵੀਂ ਦਿੱਲੀ: ਸਾਲ ਦੇ ਤੀਜੇ ਕੁਆਰਟਰ 'ਚ 1.18 ਅਰਬ ਮੋਬਾਈਲਾਂ ਦੇ ਨਾਲ ਮੁਲਕ 'ਚ ਮੋਬਾਈਲ ਡਾਟਾ ਟ੍ਰੈਫਿਕ 'ਚ ਸਾਲ 2023 ਤੱਕ 11 ਗੁਣਾ ਵਾਧਾ ਹੋਣ ਦੀ ਉਮੀਦ ਹੈ। ਇਹ ਇਸ ਵੇਲੇ 1.3 ਐਕਸਾਬਾਈਟ ਤੋਂ ਵੱਧ ਕੇ 14 ਐਕਸਾਬਾਈਟ ਤੱਕ ਹੋ ਜਾਵੇਗਾ।
ਇੱਕ ਨਵੀਂ ਰਿਪੋਰਟ 'ਚ ਮੰਗਲਵਾਰ ਨੂੰ ਇਹ ਦਾਅਵਾ ਕੀਤਾ ਗਿਆ। ਐਰੀਕਸਨ ਮੋਬੀਲਿਟੀ ਮੁਤਾਬਕ, ਭਾਰਤ 'ਚ ਪ੍ਰਤੀ ਸਮਾਰਟਫੋਨ ਮਾਸਿਕ ਡਾਟਾ ਉਪਯੋਗ (ਡੀਬੀ ਪ੍ਰਤੀ ਮਹੀਨਾ) ਦਾ ਅੰਕੜਾ ਜੋ 2017 'ਚ 3.9 ਜੀਬੀ ਹੈ। ਉਹ ਸਾਲ 2023 ਤੱਕ ਵਧ ਕੇ 18 ਜੀਬੀ ਹੋ ਜਾਵੇਗਾ।
ਐਰੀਕਸਨ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਨਿਤਿਨ ਬੰਸਲ ਨੇ ਇੱਕ ਬਿਆਨ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਲ 2023 ਤੱਕ ਐਲਈਟੀ ਭਾਰਤ 'ਚ ਸਭ ਤੋਂ ਪ੍ਰਭਾਵੀ ਤਕਨੀਕ ਬਣ ਜਾਵੇਗੀ ਤੇ ਮੁਲਕ 'ਚ ਕੁਲ ਮੈਂਬਰਾਂ ਦਾ 60 ਫੀਸਦੀ ਐਲਟੀਈ ਹੋਵੇਗਾ, ਜਦਕਿ 2017 'ਚ ਇਹ ਸਿਰਫ 12 ਫੀਸਦੀ ਹੈ।
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ 2023 ਤੱਕ ਇੱਕ ਅਰਬ 5ਜੀ ਕਸਟਮਰ ਹੋਣਗੇ। ਇਹ ਨੈੱਟਵਰਕ ਅਪਨਾਉਣ ਵਾਲਿਆਂ 'ਚ ਅਮਰੀਕਾ, ਦੱਖਣੀ ਕੋਰੀਆ, ਜਾਪਾਨ ਤੇ ਚੀਨ ਸ਼ਾਮਲ ਹੋਣਗੇ।