ਨਵੀਂ ਦਿੱਲੀ: ਇੱਕ ਰਿਪੋਰਟ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਐਪਲ ਨੇ ਆਪਣੇ ਨਵੇਂ ਮਾਡਲ ਆਈਫੋਨ ਬਣਾਉਣ ‘ਤੇ ਰੋਕ ਲਾ ਦਿੱਤੀ ਹੈ। ਇਸ ਦਾ ਕਾਰਨ ਹੈ ਕਿ ਆਈਫੋਨ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਇੱਕ ਨਵੇਂ ਸਰਵੇਖਣ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਅਮਰੀਕੀ ਯੂਜ਼ਰਸ ਹੁਣ ਐਂਡ੍ਰਾਈਡ ਨੂੰ ਛੱਡ ਆਈਫੋਨ ਵੱਲ ਵਾਪਸ ਆ ਰਹੇ ਹਨ।

ਇਸ ਸਾਲ ਆਈਫੋਨ ਨੇ ਤਿੰਨ ਨਵੇਂ ਮਾਡਲ ਲੌਂਚ ਕੀਤੇ ਸੀ ਜਿਨ੍ਹਾਂ ‘ਚ ਐਕਸਆਰ ਦਾ ਪ੍ਰਦਰਸ਼ਨ ਹੀ ਠੀਕ ਰਿਹਾ ਸੀ। ਕੰਪਨੀ ਨੂੰ ਇਸ ਮਾਡਲ ਨਾਲ ਕਾਫੀ ਫਾਇਦਾ ਹੋਇਆ। ਹੁਣ ਇਸ ਕੰਪਨੀ ਸਬੰਧੀ ਸਰਵੇਖਣ ਦੀ ਜਾਣਕਾਰੀ ਕੰਜ਼ਿਊਮਰ ਇੰਟੈਲੀਜ਼ੈਂਸ ਪਾਰਟਨਰਸ ਨੇ ਦਿੱਤੀ ਹੈ।

ਰਿਪੋਰਟ ‘ਚ ਦੇਖਿਆ ਗਿਆ ਕਿ ਐਕਸਆਰ ਦੇ ਲੌਂਚ ਤੋਂ 30 ਦਿਨ ਬਾਅਦ ਕਰੀਬ 16 ਫੀਸਦ ਐਂਡ੍ਰਾਈਡ ਯੂਜ਼ਰਸ ਨੇ ਆਪਣੇ ਫੋਨ ਬਦਲ ਕੇ ਆਈਫੋਨ ਦਾ ਰੁਖ ਕੀਤਾ ਸੀ। ਰਿਸਰਚ ਦਾ ਕਹਿਣਾ ਹੈ ਕਿ ਪਿਛਲੇ 30 ਦਿਨਾਂ ‘ਚ ਆਈਫੋਨ ਐਕਸਆਰ ਦੇ 32 ਫੀਸਦ ਫੋਨ ਵਿਕ ਚੁੱਕੇ ਹਨ।