ਨਵੀਂ ਦਿੱਲੀ: ਡੇਟਾ ਲੀਕ 'ਤੇ ਵਾਰ-ਵਾਰ ਆਲੋਚਨਾ ਝੱਲਣ ਵਾਲੇ ਫੇਸਬੁੱਕ ਦੇ ਸੰਸਥਾਪਕ ਤੇ ਸੀਈਏ ਮਾਰਕ ਜ਼ਕਰਬਰਕ ਨੇ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਲੱਭਣ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ। ਫਿਰ ਵੀ ਚੋਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਕਰਨ ਵਰਗੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਪੂਰੀ ਦੁਨੀਆ ਤੋਂ ਡੇਟਾ ਲੀਕ ਦੀਆਂ ਖ਼ਬਰਾਂ ਤੋਂ ਬਾਅਦ ਜ਼ਕਰਬਰਗ ਨੇ ਮੁਆਫ਼ੀ ਮੰਗੀ ਹੈ।


ਜ਼ਕਰਬਰਗ ਨੇ ਸ਼ੁੱਕਰਵਾਰ ਨੂੰ ਤਕਰੀਬਨ 1,000 ਦਾ ਬਲਾਗ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਅਤਿ-ਸਰਗਰਮ ਨਜ਼ਰੀਆ ਰੱਖਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਅੱਤਵਾਦ ਨਾਲ ਸਬੰਧਤ 99% ਸਮੱਗਰੀ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਗਿਆ ਹੈ।

ਡੇਟਾ ਲੀਕ ਦੀਆਂ ਘਟਨਾਵਾਂ ਵਾਰ-ਵਾਰ ਸਾਹਮਣੇ ਆਉਣ 'ਤੇ ਫੇਸਬੁੱਕ ਦੀ ਭਰੋਸੇਯੋਗਤਾ ਨੂੰ ਕਾਫੀ ਠੇਸ ਪਹੁੰਚੀ ਹੈ। ਦੁਨੀਆ ਦੀਆਂ ਹੋਰਨਾਂ ਟੈਕ ਕੰਪਨੀਆਂ ਦੇ ਮੁਕਾਬਲੇ ਫੇਸਬੁੱਕ ਦੀ ਭਰੋਸੇਯੋਗਤਾ ਕਾਫੀ ਘੱਟ ਹੈ। 40% ਲੋਕਾਂ ਨੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਫੇਸਬੁੱਕ ਨੂੰ ਬੁਰੀ ਥਾਂ ਮੰਨਿਆ ਹੈ। ਉੱਥੇ ਹੀ ਟਵਿੱਟਰ ਤੇ ਅਮੇਜ਼ਨ 'ਤੇ ਭਰੋਸਾ ਨਾ ਕਰਨ ਵਾਲੇ ਲੋਕਾਂ ਦੀ ਗਿਣਤੀ 8-8% ਫ਼ੀਸਦ ਹੈ। ਗੂਗਲ 'ਤੇ ਸ਼ੰਕੇ ਕਰਨ ਵਾਲਿਆਂ ਦੀ ਗਿਣਤੀ ਵੀ 6% ਹੈ ਅਤੇ ਐੱਪਲ 'ਤੇ ਵਿਸ਼ਵਾਸ ਨਾ ਕਰਨ ਵਾਲੇ ਵੀ 4% ਲੋਕ ਹਨ। 2% ਦੀ ਗਿਣਤੀ ਨਾਲ ਮਾਈਕ੍ਰੋਸਾਫ਼ਟ ਸਭ ਤੋਂ ਵੱਧ ਭਰੋਸੇਯੋਗ ਕੰਪਨੀ ਵਜੋਂ ਉੱਭਰੀ ਹੈ।