ਨਵੀਂ ਦਿੱਲੀ: ਜੇਕਰ ਤੁਸੀਂ ਹੁਣ ਤੱਕ ਮੋਟੋਰੋਲਾ ਦਾ ਬਜਟ ਸਮਾਰਟਫੋਨ ਮੋਟੋ E4 ਪਲੱਸ ਨਹੀਂ ਖਰੀਦ ਸਕੇ ਤਾਂ ਤੁਹਾਡੇ ਲਈ ਇਹ ਚੰਗੀ ਖ਼ਬਰ ਹੈ। ਹੁਣ ਇਹ ਫਲਿਪਕਾਰਟ ਐਕਸਕਲੂਸਿਵ ਸਮਾਰਟਫੋਨ 4 ਜਨਵਰੀ ਤੋਂ 9,999 ਰੁਪਏ ਵਿੱਚ ਅਮੇਜ਼ਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੈ।
5000mAh ਦੀ ਦਮਦਾਰ ਬੈਟਰੀ ਤੋਂ ਇਲਾਵਾ ਇਹ ਫੋਨ ਗੂਗਲ ਦੇ ਲੇਟੈਸਟ ਐਂਡਰਾਇਡ 7.1 ਨਾਗਟ 'ਤੇ ਚੱਲਦਾ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿੱਚ 5.5 ਇੰਚ ਦਾ ਐਚਡੀ ਡਿਸਪਲੇ ਹੈ ਜਿਸ ਦੀ ਪਿਕਸਲ ਡੈਂਸਿਟੀ 267 ਪੀਪੀਆਈ ਹੋਵੇਗੀ। ਸਮਾਰਟਫੋਨ ਨੂੰ ਯੂਐਸ ਵਿੱਚ ਕੁਆਲਕਾਮ ਸਨੈਪਡਰੈਗਨ 427 ਚਿਪਸਾਈਟ ਨਾਲ ਲਾਂਚ ਕੀਤਾ ਗਿਆ ਹੈ, ਪਰ ਭਾਰਤ ਵਿੱਚ ਇਸ ਸਮਾਰਟਫੋਨ ਨੂੰ ਮੀਡੀਆਟੈਕ ਐਮਟੀਕੇ 6737 ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ।
ਸਮਾਰਟਫੋਨ ਦੇ ਦੋ ਵੇਰੀਐਂਟ ਨੂੰ ਭਾਰਤ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਸੀ ਪਰ ਕੰਪਨੀ ਨੇ 16 ਜੀਬੀ ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਭਾਰਤ ਵਿੱਚ ਲਾਂਚ ਨਾਂ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਸਮਾਰਟਫੋਨ ਨੂੰ 32ਜੀਬੀ ਸਟੋਰੇਜ ਵੇਰੀਐਂਟ ਵਿੱਚ 3ਜੀਬੀ ਰੈਮ ਨਾਲ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦੀ ਸਟੋਰੇਜ ਨੂੰ ਮਾਈਕਰੋ ਐਸਡੀ ਕਾਰਡ ਜ਼ਰੀਏ ਵਧਾਇਆ ਜਾ ਸਕਦਾ ਹੈ।
ਕੈਮਰਾ ਫਰੰਟ ਦੀ ਗੱਲ ਕਰੀਏ ਤਾਂ ਇਸ ਰੇਂਜ ਦੇ ਦੂਜੇ ਸਮਾਰਟਫੋਨ ਦੀ ਤਰਾਂ ਮੋਟੋ E 4 ਪਲੱਸ ਵਿੱਚ ਵੀ 13 ਮੈਗਾਪਕਿਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲੈਣ ਲਈ ਸਮਾਰਟਫੋਨ ਵਿੱਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਐਲਈਡੀ ਫਲੈਸ਼ ਲਾਈਟ ਦੇ ਨਾਲ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਕੁਨੈਕਟਿਵਿਟੀ ਦੇ ਲਈ 4G VoLTE ਸੱਪੋਰਟ ਦਿੱਤਾ ਜਾਵੇਗਾ। ਸਮਾਰਟਫੋਨ ਵਿੱਚ ਵਾਈ-ਫਾਈ ਆਏ ਬਲਿਊ ਟੁੱਥ ਵਰਗੇ ਵਿਕਲਪ ਵੀ ਦਿੱਤੇ ਗਏ ਹਨ।