ਨਵੀਂ ਦਿੱਲੀ: ਮੌਜਦਾ ਦੌਰ 'ਚ ਟੈਕਨੀਕਲ ਖੇਤਰ ਵਿੱਚ ਰੋਜ਼ ਨਵੇਂ-ਨਵੇਂ ਬਦਲਾਅ ਆ ਰਹੇ ਹਨ। ਖਾਸ ਕਰਕੇ ਗੈਜੇਟ ਦੀ ਦੁਨੀਆਂ ਵਿੱਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਹੁਣ ਖ਼ਬਰ ਹੈ ਕਿ ਚੀਨੀ ਕੰਪਨੀ ਵੀਵੋ ਅਜਿਹਾ ਸਮਾਰਟਫੋਨ ਲਾਂਚ ਕਰ ਸਕਦੀ ਹੈ ਜਿਸ ਵਿੱਚ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ।
ਕੰਪਨੀ ਇਸ ਟੈਕਨਾਲੌਜੀ ਦੀ ਝਲਕ ਸਾਲ 2017 ਵਿੱਚ ਸ਼ੰਘਾਈ ਵਿੱਚ ਹੋਏ ਮੋਬਾਈਲ ਵਰਲਡ ਕਾਂਗਰਸ ਵਿੱਚ ਹੈ। ਸਮਾਰਟਫੋਨ ਕੰਪਨੀ ਵੀਵੋ ਨੇ ਪਿਛਲੇ ਸਾਲ ਚੀਨ ਵਿੱਚ ਵੀਵੋ ਐਕਸ 20 ਤੇ ਐਕਸ ਪਲੱਸ ਲਾਂਚ ਕੀਤਾ ਸੀ। ਹੁਣ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ।
ਫੋਨ ਰਾਡਾਰ ਦੀ ਰਿਪੋਰਟ ਦਾ ਦਾਅਵਾ ਹੈ ਕਿ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਵਾਲਾ ਇਹ ਫੋਨ ਜਿਸ ਦਾ ਮਾਡਲ ਨੰਬਰ BK1124 ਹੈ। 3ਸੀ ਸਰਟੀਫ਼ਿਕੇਸ਼ਨ ਵੈੱਬਸਾਈਟ ਤੇ ਵੀਵੋ ਐਕਸ 20 ਪਲੱਸ ਯੂਡੀ ਦੇ ਨਾਮ ਨਾਲ ਵੇਖਿਆ ਗਿਆ। ਇੱਥੇ ਯੂਡੀ ਦਾ ਮਤਲਬ ਅੰਡਰ ਡਿਸਪਲੇ ਸਮਝਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ, ਇਹ ਹਾਲੇ ਤੱਕ ਸਾਫ ਨਹੀਂ ਹੋ ਸਕਿਆ।
ਵੀਵੋ ਐਕਸ 20 ਤੇ ਐਕਸ 20 ਪਲੱਸ ਵਿੱਚ ਡੁਅਲ ਕੈਮਰਾ ਹੈ। ਇਸ ਦੇ ਨਾਲ ਹੀ ਇਸ ਵਿੱਚ ਕੁਆਲਕਾਮ ਸਨੈਪਡਰੈਗਨ 660 ਚਿਪਸੈੱਟ, 4ਜੀਬੀ ਰੈਮ ਤੇ ਸਟੋਰੇਜ ਕਪੈਸਟੀ 64 ਜੀਬੀ ਹੈ। ਇਸ ਦੇ ਨਾਲ ਹੀ ਇਸ ਫੋਨ ਵਿੱਚ 12 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਹੈ, ਜਿਸ ਦਾ ਅਪਰਚਰ f/1.8 ਹੈ। ਜੇਕਰ ਇਨ੍ਹਾਂ ਦੋਹਾਂ ਸਮਾਰਟਫੋਨਸ ਦੇ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਹ 5 ਮੈਗਾਪਿਕਸਲ ਦੇ ਕੈਮਰੇ ਨਾਲ ਲੈਸ ਹੈ ਜਿਸ ਵਿੱਚ 12 MP f/2.0 ਡੁਅਲ ਪਿਕਸਲ ਸ਼ੂਟਰ ਹੈ। ਇੰਨਾ ਹੀ ਨਹੀਂ ਐਕਸ 20 ਪਲੱਸ ਵਿੱਚ ਆਪਟੀਕਲ ਇਮੇਜ਼ ਸਟੈਬਲਾਈਜ਼ੇਸ਼ਨ ਟੈਕਨਾਲੌਜੀ ਵੀ ਹੈ।
ਵੀਵੋ ਐਕਸ 20 ਦੀ ਕੀਮਤ ਸੀ.ਐਨ.ਵਾਈ 2,998 ਮਤਲਬ 30 ਹਾਜ਼ਰ ਦੇ ਕਰੀਬ ਹੈ। ਉੱਥੇ ਹੀ ਐਕਸ 20 ਪਲੱਸ ਦੀ ਕੀਮਤ ਸੀ.ਐਨ.ਵਾਈ 3,498 ਮਤਲਬ 35 ਹਾਜ਼ਰ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਡਿਸਪਲੇ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਹੈ। ਹੁਣ ਤੱਕ ਮੇਨਸਟਰੀਮ ਦੁਨੀਆ ਵਿੱਚ ਕੋਈ ਵੀ ਅਜਿਹਾ ਸਮਾਰਟਫੋਨ ਨਹੀਂ ਹੈ ਜਿਸ ਵਿੱਚ ਡਿਸਪਲੇ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੋਵੇ। ਮੰਨਿਆ ਜਾ ਰਿਹਾ ਹੈ ਕਿ ਇਹ ਟੈਕਨਾਲੌਜੀ ਕਾਫੀ ਤੇਜ਼ ਤੇ ਸਿੰਪਲ ਹੈ।