ਚੰਡੀਗੜ੍ਹ: ਮੋਟੋਰੋਲਾ ਅੱਜ ਭਾਰਤ ਵਿੱਚ ਮੋਟੋ ਜੀ6 ਤੇ ਜੀ6 ਪਲੇਅ ਲਾਂਚ ਕਰੇਗਾ। ਭਾਰਤ ਵਿੱਚ ਟੋ ਦੀ ਜੀ-ਸੀਰੀਜ਼ ਆਪਣੀ ਬਜਟ ਵਾਲੀ ਕੀਮਤ ਲਈ ਕਾਫ਼ੀ ਮਕਬੂਲ ਹੈ। ਇਹ ਦੋਵੇਂ ਫੋਨ 18:9 ਆਸਪੈਕਟ ਰੇਸ਼ੋ ਦੀ ਡਿਸਪਲੇਅ ਨਾਲ ਅਉਂਦੇ ਹਨ।

 

ਕੀ ਹੈ ਕੀਮਤ


 

ਕੌਮਾਂਤਰੀ ਬਾਜ਼ਾਰ ਵਿੱਚ ਮੋਟੋ G6 ਦੀ ਕੀਮਤ 16, 500 ਤੇ ਮੋਟੋ G6 ਪਲੇਅ ਦੀ ਕੀਮਤ ਲਗਪਗ 13 ਹਜ਼ਾਰ ਰੁਪਏ ਰੱਖੀ ਗਈ ਹੈ।  

 


Moto G6 ਤੇ Moto G6 Play ਦੇ ਖ਼ਾਸ ਫੀਚਰਸ


 

Moto G6 ਦੀ ਗੱਲ ਕਰੀਏ ਤਾਂ ਇਸ ਵਿੱਚ 18:9 ਆਸਪੈਕਟ ਰੇਸ਼ੋ ਦੀ 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ 3D ਗਲਾਸ ਰੀਅਰ ਡਿਜ਼ਾਈਨ ਨਾਲ ਆਉਂਦਾ ਹੈ। ਇਸ ਵਿੱਚ 1.8GHz ਔਕਟਾ ਕੋਰ ਸਨੈਪਡਰੈਗਨ 450 ਚਿਪਸੈੱਟ ਪ੍ਰੋਸੈਸਰ ਲੱਗਾ ਹੈ। ਇਹ ਦੋ ਵੇਰੀਐਂਟ, 3GB/32GB, 4GB/64GB ਵਿੱਚ ਆਉਂਦਾ ਹੈ। ਇਸ ਦੀ ਮੈਮਰੀ 128 ਜੀਬੀ ਤਕ ਵਧਾਈ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 12MP+5MP ਦੇ ਡੂਅਲ ਤੇ ਰੀਅਰ ਕੈਮਰੇ ਦਿੱਤੇ ਗਏ ਹਨ। ਇਹ ਫਿੰਗਰਪ੍ਰਿੰਟ ਸੈਂਸਰ ਤੇ ਫੇਸਅਨਲੌਕ ਫੀਚਰ ਨਾਲ ਵੀ ਲੈਸ ਹੈ। ਪਾਵਰ ਲਈ ਇਸ ਵਿੱਚ 3000mAh ਦੀ ਬੈਟਰੀ ਦਿੱਤੀ ਗਈ ਹੈ।

Moto G6 Play ਪਲੇਅ ਵਿੱਚ 5.7 ਇੰਚ ਦੀ ਸਕਰੀਨ ਹੈ ਤੇ ਇਹ ਵੀ 18:9 ਆਸਪੈਕਟ ਰੇਸ਼ੋ ਸਕਰੀਨ ਵਾਲਾ ਫੋਨ ਹੈ। ਇਸ ਦੀ ਰੈਜ਼ਾਲਿਊਸ਼ਨ 720x1440 ਪਿਕਸਲ ਹੈ। ਸਟਾਕ ਐਂਡਰਾਇਡ ਓਰੀਓ 8.0 ’ਤੇ ਚੱਲਣ ਵਾਲੇ ਇਸ ਫੋਨ ਵਿੱਚ ਡੂਅਲ ਸਿਮ ਦੀ ਸਹੂਲਤ ਹੈ। ਇਹ 1.4GHz ਔਕਟਾਕੋਰ ਸਨੈਪਡਰੈਗਨ 430 ਪ੍ਰਸੈਸਰ ਨਾਲ ਲੈਸ ਹੈ। ਇਸ ਵਿੱਚ 3 GB ਰੈਮ ਤੇ 32 GB ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 128 GB ਤਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 13 MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ f/2.0 ਅਪਰਚਰ ਨਾਲ ਆਉਂਦਾ ਹੈ। ਸੈਲਫੀ ਲਈ 8 MP ਦਾ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 4000mAh ਦੀ ਦਮਦਾਰ ਬੈਟਰੀ ਨਾਲ ਆਉਂਦੇ ਹਨ ਜੋ ਟਰਬੋਚਾਰਜ ਸਪੋਰਟ ਕਰਦੀ ਹੈ।