ਨਵੀਂ ਦਿੱਲੀ: ਮਟਰੋਲਾ ਨੇ ਮੋਟੋ ਜੀ 9 ਪਾਵਰ ਨੂੰ ਅੱਜ ਭਾਰਤ 'ਚ ਲਾਂਚ ਕੀਤਾ। ਇਹ ਸਮਾਰਟਫੋਨ ਮੋਟੋ ਜੀ 9, ਮੋਟੋ ਜੀ 9 ਪਲੱਸ, ਮੋਟੋ ਜੀ 9 ਪਲੇ ਦੇ ਨਾਲ ਯੂਰਪੀਅਨ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ। ਭਾਰਤ ਵਿਚ ਕੰਪਨੀ ਦੀ ਸੀਰੀਜ਼ ਮੋਟੋ ਜੀ 9 ਦਾ moto g9 Power ਸਮਾਰਟਫੋਨ ਈ-ਕਾਮਰਸ ਵੈਬਸਾਈਟ ਫਲਿੱਪਕਾਰਟ 'ਤੇ ਦਿਨ ਦੇ 12 ਵਜੇ ਲਾਂਚ ਕੀਤਾ ਗਿਆ। ਭਾਰਤ ਵਿਚ ਲਾਂਚ ਹੋਣ ਤੋਂ ਪਹਿਲਾਂ ਫੋਨ ਦੇ ਕਈ ਫੀਚਰਸ ਨੂੰ ਸੋਸ਼ਲ ਮੀਡੀਆ ਹੈਂਡਲ 'ਤੇ ਕੰਪਨੀ ਨੇ ਪਹਿਲਾਂ ਹੀ ਟੀਜ਼ ਕੀਤਾ ਜਾ ਚੁੱਕਾ ਹੈ।
Moto G9 Power ਬਾਰੇ ਜਾਣਕਾਰੀ:
ਭਾਰਤ 'ਚ ਲਾਂਚ ਹੋਏ ਲੇਟੇਟ Motorola Phone। Flipkart 'ਤੇ ਹੋਵੇਗੀ ਵਿਕਰੀ, ਜਾਣੋ ਕੀਮਤ, ਫੀਚਰਸ ਤੇ ਸੇਲ ਦੀ ਤਾਰੀਖ ਬਾਰੇ ਜਾਣਕਾਰੀ।
Specifications and Price: ਹੈਂਡਸੈੱਟ ਨਿਰਮਾਤਾ Motorola ਨੇ ਆਪਣੇ ਲੇਟੇਸਟ ਸਮਾਰਟਫੋਨ ਮੋਟੋ ਜੀ 9 ਪਾਵਰ ਨੂੰ ਭਾਰਤੀ ਬਾਜ਼ਾਰ ਵਿਚ ਗਾਹਕਾਂ ਲਈ ਲਾਂਚ ਕੀਤਾ ਹੈ। ਕੁਝ ਮਹੱਤਵਪੂਰਨ ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 6000 mAh ਦੀ ਮਜ਼ਬੂਤ ਬੈਟਰੀ ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਨਵਾਂ ਮੋਟਰੋਲਾ ਮੋਬਾਈਲ ਫੋਨ ਫਲਿੱਪਕਾਰਟ 'ਤੇ ਵਿਕੇਗਾ। ਹੁਣ ਤੁਹਾਨੂੰ ਭਾਰਤ ਵਿੱਚ ਮੋਟੋ ਜੀ 9 ਪਾਵਰ ਦੀ ਕੀਮਤ ਤੇ ਇਸ ਫੋਨ ਦੇ ਹੋਰ ਫੀਚਰਸ ਬਾਰੇ ਡਿਟੇਲ 'ਚ ਜਾਣਕਾਰੀ ਦਿੰਦੇ ਹਾਂ।
Moto G9 Power Specifications: ਸਾਫਟਵੇਅਰ ਤੇ ਡਿਸਪਲੇਅ ਦੀ ਗੱਲ ਕਰੀਏ ਤਾਂ ਮੋਟੋਰੋਲਾ ਸਮਾਰਟਫੋਨ 'ਚ 6.8 ਇੰਚ ਦੀ ਐਚਡੀ + ਆਈਪੀਐਸ ਡਿਸਪਲੇਅ (720 × 1,640 ਪਿਕਸਲ) ਹੈ। ਫੋਨ ਆਊਟ ਆਫ਼ ਬਾਕਸ Android 10 'ਤੇ ਕੰਮ ਕਰਦਾ ਹੈ।
ਪ੍ਰੋਸੈਸਰ, ਰੈਮ ਅਤੇ ਸਟੋਰੇਜ: ਸਪੀਡ ਅਤੇ ਮਲਟੀਟਾਸਕਿੰਗ ਲਈ ਇਸ ਮੋਬਾਈਲ ਫੋਨ 'ਚ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਦਿੱਤਾ ਗਿਆ ਹੈ। ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 512 ਜੀਬੀ ਤੱਕ ਵਧਾਉਣਾ ਸੰਭਵ ਹੈ।
Moto G9 Power Camera: ਫੋਨ ਦੇ ਪਿਛਲੇ ਹਿੱਸੇ ਵਿਚ ਤਿੰਨ ਰੀਅਰ ਕੈਮਰਾ, 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਂਸਰ, ਅਪਰਚਰ ਐਫ/1.79 ਹੈ। ਨਾਲ ਹੀ ਫੋਨ 2 ਐਮਪੀ ਮੈਕਰੋ ਕੈਮਰਾ ਸੈਂਸਰ ਤੇ 2 ਮੈਗਾਪਿਕਸਲ ਡੈਪਥ ਕੈਮਰਾ ਸੈਂਸਰ ਦੇ ਨਾਲ ਲੈਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Moto G9 Power ਭਾਰਤ 'ਚ ਲਾਂਚ, 6000 mAh ਦੀ ਬੈਟਰੀ ਨਾਲ ਮਿਲਣਗੇ ਸ਼ਾਨਦਾਰ ਫੀਰਚਸ, ਜਾਣੋ ਕੀਮਤ
ਏਬੀਪੀ ਸਾਂਝਾ
Updated at:
08 Dec 2020 04:37 PM (IST)
Motorola ਨੇ ਅੱਜ ਆਪਣਾ Moto G9 ਸੀਰੀਜ਼ G9 Power ਸਮਾਰਟਫੋਨ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 6,000mAh ਦੀ ਬੈਟਰੀ ਤੇ 64MP ਕੈਮਰਾ ਦੇ ਨਾਲ ਮਿਡ ਬਜਟ ਵਿੱਚ ਲਾਂਚ ਕੀਤਾ ਗਿਆ।
- - - - - - - - - Advertisement - - - - - - - - -