ਸਮਾਰਟਫੋਨ ਕੰਪਨੀ Motorola ਜਲਦ ਹੀ ਮਾਰਕਿਟ 'ਚ ਇਕ ਹੋਰ ਬਜਟ ਸਮਾਰਟਫੋਨ ਲੈਕੇ ਆ ਰਹੀ ਹੈ। ਐਂਟਰੀ ਲੈਵਲ E ਸੀਰੀਜ਼ ਦੇ ਤਹਿਤ ਲੌਂਚ ਹੋਣ ਵਾਲੇ ਇਸ ਫੋਨ ਦਾ ਨਾਂਅ Moto E30 ਹੋ ਸਕਦਾ ਹੈ। ਫੋਨ ਨੂੰ ਕਈ ਥਾਂ ਸਪੌਟ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਮੋਟੋਰੋਲਾ ਦੇ ਇਸ ਸਮਾਰਟਫੋਨ ਦੇ ਇਸ ਸਮਾਰਟਫੋਨ ਨਾਲ ਜੁੜੀਆਂ ਕੁਝ ਡਿਟੇਲਸ ਲੀਕ ਹੋ ਗਈਆਂ ਹਨ। ਆਓ ਜਾਣਦੇ ਹਾਂ ਫੋਨ 'ਚ ਕੰਪਨੀ ਕੀ ਕੁਝ ਖਾਸ ਲੈਕੇ ਆਉਣ ਵਾਲੀ ਹੈ।

Continues below advertisement


ਸੰਭਾਵਿਤ ਸਪੈਸੀਫਿਕੇਸ਼ਨਜ਼


Geekbench ਲਿਸਟਿੰਗ ਦੇ ਮੁਤਾਬਕ Moto E30 ਸਮਾਰਟਫੋਨ 'ਚ 2GB ਰੈਮ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ Unisoc ਚਿਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਤਹਾਨੂੰ 32GB ਤੇ 64GB ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ Android 11Go ਐਡੀਸ਼ਨ ਆਪਰੇਟਿੰਗ ਸਿਸਟਮ 'ਤੇ ਕੰਮ ਕੇਰਗਾ।


ਕੈਮਰਾ ਤੇ ਬੈਟਰੀ


ਫੋਟੋਗ੍ਰਾਫੀ ਲਈ Moto E30 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਵਰ ਲਈ ਫੋਨ 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਦੀ ਕੀਮਤ 'ਤੇ ਲੌਂਚ ਕਰ ਸਕਦੀ ਹੈ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ


Motorola ਦੇ Moto E30 ਸਮਾਰਟਫੋਨ Redmi ਤੇ Realme ਦੇ ਐਂਟਰੀ ਲੈਵਲ ਸਮਾਰਟਫੋਨ ਨਾਲ ਹੋਵੇਗਾ। ਇਹ ਫੋਨ ਉਨ੍ਹਾਂ ਲੋਕਾਂ ਲਈ ਖਾਸ ਹੋਵੇਗਾ ਜੋ ਕਿ ਫੀਚਰ ਫੋਨ ਨਾਲ ਸਮਾਰਟਫੋਨ ਯੂਜ਼ ਕਰਨਾ ਚਾਹੁੰਦੇ ਹਨ। ਉੱਥੇ ਹੀ ਭਾਰਤ 'ਚ ਅਜਿਹੇ ਯੂਜ਼ਰਸ ਲਈ JioPhone Next ਵੀ ਲੌਂਚ ਹੋਣ ਜਾ ਰਿਹਾ ਹੈ। ਕੰਪਨੀ ਦਿਵਾਲੀ ਦੇ ਮੌਕੇ ਇਸ ਨੂੰ ਮਾਰਕਿਟ 'ਚ ਪੇਸ਼ ਕਰਨ ਜਾ ਰਹੀ ਹੈ।


ਇਹ ਵੀ ਪੜ੍ਹੋਬਟਾਲਾ ਪਹੁੰਚੇ ਪ੍ਰਤਾਪ ਬਾਜਵਾ ਨੇ ਕੀਤੀ ਲੋਕਾਂ ਨਾਲ ਮੀਟਿੰਗ, ਕੇਂਦਰ 'ਤੇ ਸਾਧੇ ਨਿਸ਼ਾਨੇ









ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904