ਨਵੀਂ ਦਿੱਲੀ: ਫੋਲਡੇਬਲ ਸਮਾਰਟਫੋਨ ‘ਚ ਦਿਲਚਸਪੀ ਲੈਂਦੇ ਹੋਏ ਵੱਖ-ਵੱਖ ਕੰਪਨੀਆਂ ਨੇ ਆਪਣੀ ਕਮਰ ਕੱਸ ਲਈ ਹੈ। ਬੀਤੇ ਦਿਨੀਂ ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ ਤੋਂ ਪਰਦਾ ਚੁੱਕਿਆ ਸੀ। ਇਸ ਫੋਨ ਨੂੰ ਯੂਜ਼ਰਸ ਨੇ ਹੱਥੋ-ਹੱਥ ਖਰੀਦ ਲਿਆ ਸੀ। ਹੁਣ ਲੇਨੋਵੋ ਦੀ ਕੋ-ਬ੍ਰਾਂਡ ਕੰਪਨੀ ਮੋਟੋਰੋਲਾ ਨੇ ਆਪਣਾ ਪਹਿਲਾ ਫੋਲਡੇਬਲ ਫੋਨ ਤੋਂ ਪਰਦਾ ਚੁੱਕ ਲਿਆ ਹੈ।




ਲੇਨੋਵੋ ਦੀ ਕੋ-ਬ੍ਰਾਂਡ ਕੰਪਨੀ ਮੋਟੋਰੋਲਾ ਨੇ ਬੁੱਧਾਰ ਨੂੰ ਆਪਣੇ ਵੀਕਲੀ ਫੋਲਡੇਬਲ ਸਮਾਰਟਫੋਨ ‘ਮੋਟੋ ਰੈਜ਼ਰ’ ਨੂੰ ਇੱਥੇ ਇੱਕ ਪ੍ਰੋਗ੍ਰਾਮ ਤਹਿਤ ਲਾਂਚ ਕੀਤਾ। ਜਿਸ ਦੀ ਕੀਤਮ 1500 ਡਾਲਰ ਰੱਖੀ ਗਈ ਹੈ ਅਤੇ ਇਸ ਨੂੰ ਜਲਦੀ ਹੀ ਭਾਰਤੀ ਬਾਜ਼ਾਰ ‘ਚ ਪੇਸ਼ ਕਰਨ ਦੀ ਉਮੀਦ ਹੈ। ਕੰਪਨੀ ਨੇ ਆਪਣੀ ਭਾਰਤੀ ਵੈੱਬਸਾਈਟ ‘ਤੇ ਇਸ ਲਈ ਰਜਿਸਟ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ‘ਚ ਫੋਨ ਦੀ ਸੇਲ 26 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।

ਡਿਵਾਇਸ ਦੀ ਖੁਬੀਆਂ ਦੀ ਗੱਲ ਕਰੀਏ ਤਾਂ ਮੋਟੋ ਰੈਜ਼ਰ ਦੋ ਸਕਰੀਨ ਨਾਲ ਆਉਂਦਾ ਹੈ, ਇੱਕ ਬਾਹਰ ਅਤੇ ਇੱਕ ਅੰਦਰ। ਡਿਵਾਇਸ ਨੂੰ ਅਨਫੋਲਡ ਕਰਨ ‘ਤੇ ਅੰਧਰ ਦੀ ਸਕਰੀਨ ਨਜ਼ਰ ਆਉਂਦੀ ਹੈ ਜਿਸ ‘ਚ 6.2 ਇੰਚ ਦਾ ਓਲੇਡ ਡਿਸਪਲ ਹੈ। ਜਦਕਿ ਫੋਨ ਬੰਦ ਹੋਣ ‘ਤੇ ਬਾਹਰ 2.7 ਇੰਚ ਦਾ ਓਲੇਡ ਡਿਸਪਲੇ ਹੈ ਜੋ 4:3 ਦਾ ਐਸਪੈਕਟ ਰੈਸ਼ਿਓ ਦਿੰਦਾ ਹੈ।



ਫੋਨ ਅਨਫੋਲਡੇਬਲ ਹੋਣ ‘ਤੇ ਇਹ 16 ਮੈਗਾਪਿਕਸਲ ਦਾ ਰਿਅਰ ਕੈਮਰਾ ਬਣ ਜਾਂਦਾ ਹੈ ਅਤੇ ਅਨਫੋਲਡ ਹੋਣ ‘ਤੇ ਹੀ ਅੰਦਰ ਵੀ 5 ਮੈਗਾਪਿਕਸਲ ਦਾ ਕੈਮਰਾ ਬਣ ਜਾਂਦਾ ਹੈ। ਸਮਾਰਟਫੋਨ ‘ਚ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਨਾਲ ਸਨੈਪਡ੍ਰੈਗਨ 710 ਪ੍ਰੋਸੈਸਰ ਦਿੱਤਾ ਗਿਆ ਹੈ।