ਨਵੀਂ ਦਿੱਲੀ: ਸਰਕਾਰੀ ਦੂਰਸੰਚਾਰ ਕੰਪਨੀ ਐਮਟੀਐਨਐਲ (MTNL) ਨੇ ਲੰਬੇ ਸਮੇਂ ਬਾਅਦ ਦਿੱਲੀ ਤੇ ਮੁੰਬਈ ਦੇ ਗਾਹਕਾਂ ਲਈ ਦੋ ਵੱਡੇ ਆਫਰ ਲਾਂਚ ਕੀਤੇ ਹਨ। ਨਵੇਂ ਆਫਰ ਦੇ ਤਹਿਤ, ਐਮਟੀਐਨਐਲ ਗਾਹਕਾਂ ਨੂੰ 1 ਜੀਬੀਪੀਐਸ ਦੀ ਡਾਉਨਲੋਡਿੰਗ ਸਪੀਡ ਦਿੱਤੀ ਗਈ ਹੈ। ਕੰਪਨੀ ਨੇ ਆਪਣੇ ਪਹਿਲੇ ਪਲਾਨ ਦੀ ਕੀਮਤ 2,990 ਰੁਪਏ ਤੇ ਦੂਜੇ ਦੀ ਕੀਮਤ 4,990 ਰੁਪਏ ਰੱਖੀ ਹੈ।


ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਮਟੀਐਨਐਲ ਦੁਆਰਾ ਦਿੱਤੀ ਜਾ ਰਹੀ ਇਸ ਸਹੂਲਤ ਦਾ ਲਾਭ ਸਿਰਫ ਨਵੇਂ ਉਪਭੋਗਤਾ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ, ਐਮਟੀਐਨਐਲ ਛੇ ਮਹੀਨਿਆਂ ਬਾਅਦ ਐਫਯੂਪੀ ਦੀ ਸੀਮਾ ਨੂੰ 3 ਟੀਬੀ ਅਤੇ 6 ਟੀਬੀ ਤੱਕ ਘਟਾ ਦੇਵੇਗਾ। ਡਾਟਾ ਤੋਂ ਇਲਾਵਾ ਗਾਹਕਾਂ ਨੂੰ ਅਸੀਮਤ ਕਾਲਿੰਗ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਏਗੀ।